ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਜਸ਼ਨ -ਏ -ਆਗਮਨ ਦਾ ਆਯੋਜਨ

ਕੋਮਲਪ੍ਰੀਤ ਕੌਰ ਬਣੀ ਮਿਸ ਫਰੈਸ਼ਰ
ਕਪੂਰਥਲਾ, ( ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ( ਲੜਕੀਆਂ ), ਫੱਤੂਢੀਂਗਾ ਵਿਖੇ ਕਾਲਜ ਦੇ ਓ. ਐੱਸ. ਡੀ . ਡਾ. ਦਲਜੀਤ ਸਿੰਘ ਖਹਿਰਾ  ਦੀ ਅਗਵਾਈ ਵਿਚ ਨਵੇਂ ਸੈਸ਼ਨ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਆਖਣ ਲਈ ਜਸ਼ਨ-ਏ-ਆਗਮਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿਦਿਆਰਥੀਆਂ ਵਲੋਂ ਜੂਨੀਅਰ ਵਿਦਿਆਰਥੀਆਂ  ਦੇ ਸਵਾਗਤ ਲਈ  ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਂਦੇ ਹੋਏ ਗਿੱਧੇ- ਭੰਗੜੇ ਤੋਂ ਇਲਾਵਾ ਗੀਤ ਅਤੇ ਸਕਿਟਾਂ ਵਿੱਚ ਹਿੱਸਾ ਲਿਆ ਅਤੇ ਅਖੀਰ ਵਿੱਚ ਮਾਡਲਿੰਗ ਦੀ ਦਿਲਖਿੱਚਵੀਂ ਪੇਸ਼ਕਾਰੀ ਨੇ ਦਰਸ਼ਕਾ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਬੱਚਿਆਂ ਕੋਲੋਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਮਿਸ ਕੋਮਲਪ੍ਰੀਤ ਕੌਰ ਨੇ ਮਿਸ ਫਰੈਸ਼ਰ ਅਤੇ ਮਿਸ ਪਰਮਜੀਤ ਕੌਰ ਨੇ ਮਿਸ ਅਡੋਰੇਬਲ ਦਾ ਖਿਤਾਬ ਆਪਣੇ ਨਾਂਅ ਕੀਤਾ । ਕਾਲਜ ਦੇ ਓ. ਐੱਸ . ਡੀ. ਡਾ.ਦਲਜੀਤ ਸਿੰਘ ਖਹਿਰਾ ਨੇ ਨਵੇਂ ਸ਼ੈਸ਼ਨ ਵਿੱਚ ਪ੍ਰਵੇਸ਼ ਕੀਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਹੋਏ ।ਉਨ੍ਹਾਂ ਸਾਰਿਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿਚ ਮੱਲ੍ਹਾ ਮਾਰਨ ਦੇ   ਨਾਲ- ਨਾਲ ਸਹਿ ਅਕਾਦਮਿਕ ਕਿਰਿਆਵਾਂ ਵਿੱਚ ਵੀ  ਭਾਗ ਲੈਣ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ  ਕਿ ਜਿੰਨਾਂ ਸੁਪਨਿਆਂ ਨੂੰ ਲੈ ਕੇ ਵਿਦਿਆਰਥੀ ਇਸ ਕਾਲਜ ਵਿਚ ਦਾਖ਼ਲ ਹੋਏ ਹਨ ,ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰਾ ਕਾਲਜ ਵਚਨਬੱਧ ਹੈ । ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ‘ਚ ਸਟਾਫ਼ ਮੈਂਬਰਾਂ ਲਈ ਸੈਮੀਨਾਰ
Next articleਆਪ ਮਹਿਲਾ ਆਗੂ ਰਜਿੰਦਰ ਕੌਰ ਰਾਜ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ  ਨਾਲ ਕੀਤੀ ਮੁਲਾਕਾਤ ਲੋਕ ਸਮੱਸਿਆਵਾਂ ਤੋਂ ਕਰਵਾਇਆ ਜਾਣੂ