ਮਿੰਨੀ ਕਹਾਣੀ ਭਲਾ ਆਦਮੀ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਪਦਮ ਸਰੂਪ ਨੂੰ ਭਲੇ ਆਦਮੀ ਦੇ ਤੌਰ ਤੇ ਜਾਣਿਆ ਜਾਂਦਾ ਸੀ। ਉਹ ਹਰ ਕਿਸੇ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਭਲਾ ਕਰਦਾ ਹੁੰਦਾ ਸੀ ਜਿਸ ਕਰਕੇ ਲੋਕ ਉਸਨੂੰ ਭਲਾ ਆਦਮੀ ਕਰਕੇ ਸੰਬੋਧਿਤ ਕਰਦੇ ਹੁੰਦੇ ਸਨ। ਅਜੇ ਕੱਲ ਹੀ ਦੀ ਗੱਲ ਹੈ। ਉਸ ਦੇ ਗੁਆਂਢੀ, ਸ਼ਾਂਤੀ ਸਰੂਪ ਦਾ ਸੀਵਰ ਖਰਾਬ ਹੋ ਗਿਆ। ਘਰ ਦਾ ਪਾਣੀ ਗਟਰ ਵਿਚ ਜਾਂਦਾ ਹੀ ਨਹੀਂ ਸੀ। ਘਰ ਦੇ ਅੰਦਰ ਹੀ ਇਕੱਠਾ ਹੋ ਜਾਂਦਾ ਸੀ। ਸ਼ਾਂਤੀ ਸਰੂਪ ਨੇ ਪਦਮ ਸਰੂਪ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ ਅਤੇ ਪੁੱਛਿਆ ਕਿ ਤੁਹਾਡੇ ਹਿਸਾਬ ਨਾਲ ਇਸਨੂੰ ਠੀਕ ਕਰਵਾਉਣ ਵਿਚ ਕਿੰਨਾ ਕੁ ਖ਼ਰਚ ਆ ਜਾਏਗਾ। ਸ਼ਾਂਤੀ ਸਰੂਪ ਨੇ ਕਿਹਾ ਕਿ ਉਸਨੇ ਕਿਸੇ ਸੀਵਰ ਠੀਕ ਕਰਨ ਵਾਲੇ ਨਾਲ ਗਲ ਕੀਤੀ ਹੈ, ਉਹ ਕਹਿੰਦਾ ਹੈ ਕਿ 2000 ਰੁਪਏ ਖਰਚ ਆ ਜਾਣਗੇ। ਪਦਮ ਸਰੂਪ ਨੇ ਆਪਣੇ ਜਾਣ-ਪਛਾਣ ਵਾਲੇ, ਸੁਰੇਸ਼ ਨਾਂ ਦੇ ਕਿਸੇ ਸੀਵਰ ਵਾਲੇ ਨੂੰ ਬੁਲਾ ਕੇ ਉਸ ਨਾਲ ਗੱਲਬਾਤ ਕੀਤੀ ਅਤੇ ਉਸ ਨੇ ਕਿਹਾ,,, ਮੈਂ ਇਹ ਕੰਮ 800  ਰੁਪਏ  ਵਿਚ ਕਰ ਦਿਆਂਗਾ। ਪਦਮ ਸਰੂਪ ਦੇ ਕਹਿਣ ਤੇ ਆਖਿਰਕਾਰ 600 ਰੁਪਏ ਵਿਚ ਸਹਮਤੀ ਹੋ ਗਈ। ਪਦਮ ਸਰੂਪ ਨੇ ਉਸ ਸੀਵਰ ਵਾਲੇ ਨੂੰ ਕਿਹਾ,,, ਜੇਕਰ ਤੇਰਾ ਕੰਮ ਠੀਕ ਹੋਇਆ ਤਾਂ ਤੈਨੂੰ ਕੁਝ ਇਨਾਮ ਵੀ ਦਿੱਤਾ ਜਾ ਸਕਦਾ ਹੈ,,,,,।ਅਤੇ ਉਸ ਸੀਵਰ ਵਾਲੇ ਨੇ ਸ਼ਾਂਤੀ ਸਰੂਪ ਦੀ ਇੱਛਾ ਦੇ ਮੁਤਾਬਿਕ ਕੰਮ ਕਰ ਦਿੱਤਾ। ਉਸ  ਸੀਵਰ ਵਾਲੇ ਨੂੰ 600 ਰੁਪਏ ਦੇ ਦਿੱਤੇ ਗਏ ਅਤੇ 50 ਦਾ ਇਨਾਮ  ਵੀ ਦੇ ਦਿੱਤਾ ਗਿਆ। ਹੁਣ ਸ਼ਾਂਤੀ ਸਰੂਪ ਖੁਸ਼ ਸੀ ਕਿ ਉਸਦਾ ਕੰਮ 2000 ਰੁਪਏ ਦੇ ਬਦਲੇ 650 ਰੁਪਏ ਵਿਚ ਹੋ ਗਿਆ ਹੈ। ਸੀਵਰ ਵਾਲਾ ਵੀ ਖੁਸ਼ ਹੋ ਗਿਆ ਕਿਉਂਕਿ ਉਸਨੂੰ 600 ਰੁਪਏ ਦੇ ਬਦਲੇ 650 ਰੁਪਏ ਮਿਲ ਗਏ ਸੀ। ਦੋਵੇਂ ਹੀ ਖੁਸ਼ ਸਨ। ਦੋਵੇਂ ਹੀ ਪਦਮ ਸਰੂਪ ਦੀ ਭਲਾ ਆਦਮੀ ਕਹਿ ਕੇ ਤਾਰੀਫ਼ ਕਰ ਰਹੇ ਸਨ। ਮੌਕਾ ਮਿਲਦੇ ਹੀ ਪਦਮ ਸਰੂਪ ਨੇ ਸੀਵਰ ਵਾਲੇ ਨੂੰ ਇਕ ਪਾਸੇ ਬੁਲਾ ਕੇ ਕਿਹਾ,,,  ਕਾਕੇ ! ਜ਼ਰਾ ਸਾਡੇ ਸੀਵਰ ਵਿਚ ਵੀ ਇਹ ਬਾਂਸ (ਸੋਟੀ) ਮਾਰਦੇ ਜਾਣਾ।,,, ਠੀਕ ਹੈ ਅੰਕਲ ਜੀ, ਮੈਂ ਹੁਣੇ ਕਰ ਦਿੰਦਾ ਹਾਂ,,, ਅਤੇ ਉਹ ਸਰੂਪ ਦਾ ਕੰਮ ਕਰਕੇ ਬਿਨਾਂ ਪੈਸੇ ਲਏ ਚਲਾ ਗਿਆ। ਮੈਂ ਇਹ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਪਦਮ ਸਰੂਪ ਸੱਚ-ਮੁੱਚ ਭਲਾ ਆਦਮੀ ਹੈ ਜਾਂ ਚਲਾਕ ਆਦਮੀ ਹੈ ਜਿਹੜਾ ਦੂਜਿਆਂ ਤੇ ਕੰਮ ਕਰਵਾ ਕੇ ਆਪਣਾ ਕੰਮ ਮੁਫ਼ਤ ਵਿੱਚ ਕਰਵਾ ਲੈਂਦਾ ਹੈ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ —124001(ਹਰਿਆਣਾ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਚੰਗੇ ਅਮਲਾਂ ਬਾਝੋਂ / ਗ਼ਜ਼ਲ         
Next articleਆਮ ਆਦਮੀ ਪਾਰਟੀ ਕਿਸੇ ਤਰ੍ਹਾਂ ਦਾ ਗੁੰਡਾ-ਟੈਕਸ ਬਰਦਾਸ਼ਤ ਨਹੀਂ ਕਰੇਗੀ – ਮਨਜੀਤ ਸਿੰਘ ਛੋਕਰਾਂ