(ਸਮਾਜ ਵੀਕਲੀ)
ਟਾਣੀ ਨਾਲੋਂ ਟੁੱਟਕੇ ਗੁਲਾਬ ਮੁਰਝਾ ਗਿਆ,
ਲਾਕੇ ਸਕੀਮ ਜਾਲ਼ ਮੱਕੜੀ ਨੇ ਬੁਣਿਆ
ਹੋਰ ਵੀ ਸ਼ਿਕਾਰ ਖੌਰੇ ਕਿੰਨੇ ਕਿਤੇ ਉਸ ਨੇ,
ਮੰਨਿਆਂ ਕਿ ਇਸ ਵਾਰੀ ਸਾਨੂੰ ਹੀ ਸੀ ਚੁਣਿਆ
ਟਾਣੀ ਉੱਤੋਂ ਨੱਕੂ ਮਸਾਂ ਮਸਾਂ ਉੱਡਿਆ…ਗਿਰਗਿਟ ਦੇ ਰੰਗ ਵੇਖਕੇ।
ਦੰਗ ਰਹਿ ਗਿਆ ਪਰਿੰਦਾ ਤੇਰੇ ਅੰਦਰ ਦੇ…ਪਾਪਣੇ ਨੀ ਢੰਗ ਵੇਖਕੇ
ਹਾਏ…
ਆਸਾਂ ਤੇ ਉਮੀਦਾਂ ਦਾ ਬਣਾਇਆ ਇੱਕ ਆਲ੍ਹਣਾ,
ਹੁਨਰ ਏਹ ਸੁਰਖ਼ ਸਵੇਰਿਆਂ ਤੋਂ ਸਿੱਖਿਆ।
ਸ਼ਾਤਿਰ ਸ਼ਿਕਾਰੀਆਂ ਤੋਂ ਬਚ ਭੋਲੇ ਪੰਛੀਆਂ,
ਲੁਕਣਾ ਮੈਂ ਰਾਤ ਹਨੇਰਿਆਂ ਤੋਂ ਸਿੱਖਿਆ।
ਕਿੰਝ ਕਰਦਾ ਬਿਆਨ ਸੋਚ ਓਸਦੀ…ਖ਼ਿਆਲਾਂ ਵਾਲ਼ੀ ਜੰਗ ਵੇਖਕੇ
ਦੰਗ ਰਹਿ ਗਿਆ ਪਰਿੰਦਾ ਤੇਰੇ ਅੰਦਰ ਦੇ…ਪਾਪਣੇ ਨੀ ਢੰਗ ਵੇਖਕੇ
ਹਾਏ…
ਕੀਲ ਦਿੱਤਾ ਓਸ ਦੀਆਂ ਮਸਤ ਅਦਾਵਾਂ ਨੇ
ਹੋ ਗਿਆ ਬੇਕਾਬੂ ਦਿਲ ਉਸ ਉੱਤੇ ਡੁੱਲਿਆ।
ਪੈ ਗਿਆ ਸੀ ਸ਼ੱਕ ਤੈਨੂੰ ਬੜੀ ਛੇਤੀ ਧੰਨਿਆਂ,
ਰਹਿ ਗਿਆ ਹੈਰਾਨ ਸੱਚੀਂ ਜਦੋਂ ਭੇਦ ਖੁੱਲ੍ਹਿਆ।
ਦੂਰ ਹੋ ਗਿਆ ਸੀ ਇਹੋ ਗੱਲ ਸੋਚਕੇ…ਜੀ ਓਹਨੂੰ ਅੰਗ ਸੰਗ ਵੇਖਕੇ
ਦੰਗ ਰਹਿ ਗਿਆ ਪਰਿੰਦਾ ਤੇਰੇ ਅੰਦਰ ਦੇ…ਪਾਪਣੇ ਨੀ ਢੰਗ ਵੇਖਕੇ
ਹਾਏ…
ਧੰਨਾ ਧਾਲੀਵਾਲ
9878235714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly