ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਨੇੜਲੇ ਪਿਂਡ ਖਡਿਆਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਐਨ ਆਰ ਵੀਰਾਂ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਸਵ ਕੋਚ ਗੁਰਮੇਲ ਸਿੰਘ ਦਿੜਬਾ, ਕੁਮੈਂਟੇਟਰ ਕਮਲ ਖੋਖਰ, ਸਵ ਦਵਿੰਦਰ ਸਿੰਘ ਘੱਗਾ ਦੀ ਯਾਦ ਵਿੱਚ 23 ਅਗਸਤ ਦਿਨ ਬੁੱਧਵਾਰ ਨੂੰ ਹੋਵੇਗਾ। ਅੱਜ ਕਲੱਬ ਦੀ ਮੀਟਿੰਗ ਦੌਰਾਨ ਮੁੱਖ ਪ੍ਬੰਧਕ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੇ ਦੱਸਿਆ ਕਿ ਇਹ ਇੱਕ ਰੋਜਾ ਟੂਰਨਾਮੈਂਟ ਕਬੱਡੀ ਦੀ ਨਰਸਰੀ ਨੂੰ ਮਜਬੂਤ ਬਨਾਉਣ ਲਈ ਹੈ। ਇਹ ਟੂਰਨਾਮੈਂਟ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਪੇ੍ਰਿਤ ਕਰਨ ਲਈ ਅਸੀਂ ਕਬੱਡੀ ਦੀ ਨਰਸਰੀ ਨੂੰ ਪ੍ਫੁਲਿਤ ਕਰਨ ਲਈ 35 ਕਿਲੋ, 65 ਕਿਲੋ ਦੇ ਨਾਲ ਨਾਲ ਆਲ ਓਪਨ ਕਬੱਡੀ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਕਰਵਾ ਰਹੇ ਹਾਂ। ਜੈਤੂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਸਭ ਨੂੰ ਖੁੱਲਾ ਸੱਦਾ ਹੈ। ਖੇਡਾਂ ਆਪਸੀ ਭਾਈਚਾਰੇ ਨੂੰ ਵਧਾਉਂਦੀਆਂ ਹਨ। ਅੱਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡਾਂ ਬਹੁਤ ਜਰੂਰੀ ਹਨ।ਇਸ ਮੌਕੇ ਕਲੱਬ ਪ੍ਧਾਨ ਜਸਪ੍ਰੀਤ ਸਿੰਘ ਜੱਸੀ, ਸਰਪ੍ਰਸਤ ਬੀਰਬਲ ਸਿੰਘ ਨਿੰਮਾ, ਕਾਰਜਕਾਰੀ ਪ੍ਧਾਨ ਜਸ਼ਨ ਮਹਿਲਾ, ਖਜਾਨਚੀ ਗੁਰਸੇਵਕ ਸਿੰਘ ਲੱਡੂ, ਜਰਨਲ ਸਕੱਤਰ ਹੈੱਪੀ ਸਿੰਘ, ਪੈ੍ਸ ਸਕੱਤਰ ਜਗਦੀਪ ਸਿੰਘ ਘਾਕੀ, ਰਵੀ ਕਬੱਡੀ ਖਿਡਾਰੀ ਤੋਂ ਇਲਾਵਾ ਬਹੁਤ ਸਾਰੇ ਲੋਕ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly