ਕਾਵਾਂਰੌਲੀ#ਕਾਵਿ ਵਿਅੰਗ

ਅਮਨਦੀਪ ਕੌਰ ਹਾਕਮ

(ਸਮਾਜ ਵੀਕਲੀ)

ਰਾਜਨੀਤੀ ਦੇ ਰੰਗ ਵੇਖ ਲਓ
ਬਦਲੇ ਹੋਏ ਢੰਗ ਵੇਖ ਲਓ
ਮਸਲੇ ਦੀ ਕੋਈ ਗੱਲ ਨੀ ਕਰਦਾ
ਸੰਸਦ ਵਿੱਚ ਹੁੰਦੀ ਜੰਗ ਵੇਖ਼ ਲਓ
ਭਿੱਜੀ ਬਿੱਲੀ ਜਿਹਾ ਮੂੰਹ ਬਣਾਕੇ
ਲੈਂਦੇ ਵੋਟਾਂ ਮੰਗ ਵੇਖ ਲਓ
ਜਿੱਤ ਕੇ ਕਿੱਧਰੇ ਨਜ਼ਰ ਨੀ ਆਉਂਦੇ
ਜਨਤਾ ਦੇਣ ਸੂਲ਼ੀ ਤੇ ਟੰਗ ਵੇਖ ਲਓ
ਭ੍ਰਿਸ਼ਟ ਲੁਟੇਰੇ ਬੈਠੇ ਇੱਥੇ
ਗਲ਼ੀ ਸਿਆਸਤ ਵਾਲੀ ਲੰਘ ਵੇਖ ਲਓ
ਸਕੀਮਾਂ ਭੱਤਿਆਂ ਦੇ ਲਾਰੇ ਲਾਕੇ
ਰਹਿਣ ਟਪਾਉਂਦੇ ਡੰਗ ਵੇਖ ਲਓ
ਕਾਵਾਂਰੌਲੀ ਇੱਥੇ ਖੂਬ ਹੈ ਚੱਲਦੀ
ਨਿੱਤ ਸੱਤਾ ਹੁੰਦੀ ਭੰਗ ਵੇਖ਼ ਲਓ
ਲੱਖ ਜਗੀਰਾਂ ਕੋਲ਼ ਨੇ ਭਾਵੇਂ
ਫ਼ਿਰਨ ਜ਼ਮੀਰੋਂ ਨੰਗ ਵੇਖ਼ ਲਓ
ਦੀਪ ਕੌਰੇ ਕਿਓਂ ਪਾਜ਼ ਉਧੇੜੇਂ
ਗਈ ਕਲਮ ਵੀ ਸੰਗ ਵੇਖ਼ ਲਓ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ / ਆਓ..! ਮੁਹੱਬਤ ਦੀ ਫਸਲ ਬੀਜੀਏ..!
Next articleਮੈਂ ਨਹੀਂ ਸਮਾਵਾਂਗੀ ਧਰਤੀ ‘ਚ