ਬਾਬਾ ਸ਼ੇਖ ਫ਼ਰੀਦ ਮੇਲੇ ਦੌਰਾਨ ਹੋਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ 

19 ਸਤੰਬਰ ਤੋਂ 23 ਸਤੰਬਰ ਤੱਕ ਆਗਮਨ ਪੁਰਬ ਅਤੇ 20 ਤੋਂ 28 ਸਤੰਬਰ ਤੱਕ ਚਲੇਗਾ ਕਰਾਫਟ ਮੇਲਾ
ਫ਼ਰੀਦਕੋਟ/ਭਲੂਰ 18 ਅਗਸਤ (ਬੇਅੰਤ ਗਿੱਲ ਭਲੂਰ) ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2023 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ  ਵਿਨੀਤ ਕੁਮਾਰ ਵੱਲੋਂ ਆਗਮਨ ਪੁਰਬ ਦੇ ਸਬੰਧ ਵਿੱਚ ਗਠਿਤ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ, ਐਸ.ਡੀ.ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ,  ਐਸ.ਡੀ.ਐਮ.ਕੋਟਕਪੂਰਾ ਮੈਡਮ ਵੀਰਪਾਲ ਕੌਰ, ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ ਸਮੇਤ ਕਮੇਟੀਆਂ ਦੇ ਇੰਚਾਰਜ ਅਤੇ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।
ਡਿਪਟੀ ਕਮਿਸ਼ਨਰ  ਵਿਨੀਤ ਕੁਮਾਰ ਨੇ ਲਾਅ ਐਂਡ ਆਰਡਰ ਅਤੇ ਬੈਰੀਕੇਡਿੰਗ ਕਮੇਟੀ, ਟਰੈਫਿਕ ਮੈਨੇਜਮੈਂਟ ਕਮੇਟੀ, ਵਿੱਤੀ ਕਮੇਟੀ, ਵੈਨੀਊ ਕਮੇਟੀ, ਸਬ ਕਮੇਟੀ ਕੰਟਰੋਲ ਰੂਮ, ਪਾਰਕਿੰਗ, ਸਬ ਕਮੇਟੀ ਸੈਨੀਟੇਸ਼ਨ, ਕਲਚਰਲ ਕਮੇਟੀ, ਕੰਪੀਟੀਸ਼ਨ ਕਮੇਟੀ, ਉਸਾਰੀ ਦੇ ਕੰਮਾਂ ਸਬੰਧੀ ਕਮੇਟੀ, ਸਜਾਵਟੀ ਕਮੇਟੀ, ਪਬਲੀਸਿਟੀ ਕਮੇਟੀ ਆਦਿ ਦੇ ਕੰਮਾਂ ਦਾ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ। ਉਨ੍ਹਾਂ ਕਮੇਟੀਆਂ ਦੇ ਇੰਚਾਰਜਾਂ ਅਤੇ ਮੈਂਬਰਾਂ ਨੂੰ ਕਿਹਾ ਕਿ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2023 ਨਜ਼ਦੀਕ ਆ ਰਿਹਾ ਹੈ ਅਤੇ ਸਭ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਲਗਨ ਅਤੇ ਮਿਹਨਤ ਨਾਲ ਨਿਭਾਉਣੀ ਚਾਹੀਦੀ ਹੈ, ਤਾਂ ਜੋ ਮੇਲੇ ਦੌਰਾਨ ਕਿਸੇ ਤਰ੍ਹਾਂ ਦੇ ਪ੍ਰਬੰਧਾਂ ਵਿੱਚ ਕਮੀ ਨਾ ਹੋਵੇ। ਉਨ੍ਹਾਂ ਸਟੇਜ ਕਮੇਟੀ, ਸਪੋਰਟਸ ਕਮੇਟੀ ਅਤੇ ਧਾਰਮਿਕ ਸਮਾਗਮਾਂ ਸੰਬੰਧੀ ਕਮੇਟੀ ਨਾਲ ਸਬੰਧਤ ਵੱਖ ਵੱਖ ਕਮੇਟੀਆਂ ਦੇ ਇੰਚਾਰਜਾਂ ਤੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਆਗਮਨ ਪੁਰਬ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਤੇ ਹੋਣ ਵਾਲਾ ਸਮਾਗਮ 19 ਤੋਂ 23 ਤਕ ਕਰਵਾਇਆ ਜਾਵੇਗਾ। ਜਦੋਂ ਕਿ ਕਰਾਫ਼ਟ ਮੇਲਾ 20 ਸਤੰਬਰ ਤੋਂ 28 ਸਤੰਬਰ ਤੱਕ ਦਾਣਾ ਮੰਡੀ ਫਿਰੋਜੁਪਰ ਰੋਡ ਫਰੀਦਕੋਟ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਕੌਮੀ ਫੈਸਟੀਵਲ ਦੌਰਾਨ ਹੋਣ ਵਾਲੇ ਪ੍ਰੋਗਰਾਮ, ਪਾਠ ਸ੍ਰੀ ਸੁਖਮਨੀ ਸਾਹਿਬ ਅਤੇ ਅਰਦਾਸ, ਪੇਂਡੂ ਖੇਡ ਮੇਲਾ, ਕਰਾਫਟ ਮੇਲਾ, ਰੰਗੋਲੀ ਕੰਪੀਟੀਸ਼ਨ, ਪੇਟਿੰਗ ਕੰਪੀਟੀਸ਼ਨ, ਪੇਟਿੰਗ ਗੈਲਰੀ, ਫੋਟੋਗਰਾਫੀ ਕੰਪੀਟੀਸ਼ਨ, ਡਰਾਮਾ ਫੈਸਟੀਵਲ, ਹੈਰੀਟੇਜ਼ ਵਾਕ, ਵਿਨਟੇਜ਼ ਕਾਰ ਪ੍ਰਦਰਸ਼ਨੀ, , ਕੌਮੀ ਲੋਕ ਨਾਚ ਪ੍ਰੋਗਰਾਮ, ਆਰਟਿਲਰੀ ਡਿਸਪਲੇਅ, ਸਭਿਆਚਾਰਕ ਪ੍ਰੋਗਰਾਮ, ਸਮੇਤ ਮੇਲੇ ਦੌਰਾਨ ਹੋਣ ਵਾਲੇ ਹੋਰ ਵੱਖ ਵੱਖ ਮੁਕਾਬਲਿਆਂ, ਸਮਾਗਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤ ਮੈਡਮ ਤੁਸ਼ਿਤਾ ਗੁਲਾਟੀ, ਡੀ.ਆਰ.ਓ. ਡਾ. ਅਜੀਤਪਾਲ ਸਿੰਘ ਚਹਿਲ, ਤਹਿਸੀਲਦਾਰ ਮੈਡਮ ਲਵਪ੍ਰੀਤ ਕੌਰ, ਐਸ.ਐਮ.ਓ ਡਾ. ਚੰਦਰ ਸ਼ੇਖਰ, ਸੈਕਟਰੀ ਰੈੱਡ ਕਰਾਸ ਮਨਦੀਪ ਸਿੰਘ ਅਤੇ ਸ੍ਰੀ ਜਸਬੀਰ ਜੱਸੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੋਰਟ ਕੰਪਲੈਕਸ, ਬੱਚਤ ਭਵਨ ਅਤੇ ਬਿਜਲੀ ਬੋਰਡ ਵਿੱਚ ਡੇਂਗੂ ਦਾ ਲਾਰਵਾ ਚੈੱਕ ਕੀਤਾ 
Next articleਹਰ ਸ਼ੁੱਕਰਵਾਰ, ਡੇਂਗੂ ਤੇ ਵਾਰ ਤਹਿਤ ਸਿਹਤ ਕਰਮਚਾਰੀਆਂ ਨੇ ਕੀਤੀਆਂ ਜਾਗਰੂਕਤਾ ਗਤੀਵਿਧੀਆਂ