(ਸਮਾਜ ਵੀਕਲੀ)
ਕਦੇ ਗਰਭ ਵਿੱਚ ਮਰਾਇਆ,
ਅਗਲੀ ਵਾਰ ਪੁੱਤ ਜਮਾਉਣ ਦੇ ਲਈ l
ਕਦੇ ਮਾਪਿਆਂ ਨੇ ਮਰਾਇਆ,
ਦਾਜ ਦਾ ਖਰਚ ਬਚਾਉਣ ਦੇ ਲਈ l
ਕਦੇ ਸੌਹਰਿਆਂ ਸੀ ਮਾਰਿਆ,
ਦਾਜ ਘੱਟ ਲਿਆਉਣ ਦੇ ਲਈ l
ਕਦੇ ਸਟੋਵ ਨੇ ਕੱਢੀ ਦੁਸ਼ਮਣੀ,
ਫਟ ਗਿਆ ਜਲਾਉਣ ਦੇ ਲਈ l
ਕਦੇ ਪੈਰ ਦੀ ਜੁੱਤੀ ਦੱਸਿਆ,
ਇੱਜ਼ਤ ਮਿੱਟੀ’ਚ ਮਿਲਾਉਣ ਦੇ ਲਈ l
ਕਦੇ ਗੁੱਤ ਪਿੱਛੇ ਮੱਤ ਦੱਸੀ,
ਮਾਨਸਿਕ ਪੱਧਰ ਗਿਰਾਉਣ ਦੇ ਲਈ l
ਕਦੇ ਲੋਕਾਂ ਪੁਤਲੇ ਮੇਰੇ ਸਾੜੇ,
ਮੀਂਹ ਬਰਸਾਉਣ ਦੇ ਲਈ l
ਕਦੇ ਪਤੀ ਦੇਵ ਨੇ ਮਾਰਿਆ,
ਪੁੱਤਰ ਨਾ ਜਮਾਉਣ ਦੇ ਲਈ l
ਕਦੇ ਚੇਲਿਆਂ ਅੱਗੇ ਪੇਸ਼ ਕੀਤਾ,
ਚਿਮਟੇ ਖਵਾਉਣ ਦੇ ਲਈ l
ਕਦੇ ਰੱਬ ਦੇ ਪੁਜਾਰੀਆਂ ਅੱਗੇ,
ਚਾੜ੍ਹਿਆ ਦਾਸੀ ਬਣਾਉਣ ਦੇ ਲਈ l
ਕਦੇ ਅੱਗ ਵਿੱਚ ਸੁੱਟਿਆ,
ਪਤੀ ਨਾਲ ਸਤੀ ਕਰਾਉਣ ਦੇ ਲਈ l
ਕਦੇ ਤਲਾਕ ਤਲਾਕ ਤਲਾਕ ਕਿਹਾ,
ਟੱਬਰ ਵਿੱਚੋਂ ਕਢਵਾਉਣ ਦੇ ਲਈ l
ਕਦੇ ਨੰਗਾ ਕਰਕੇ ਘੁਮਾਇਆ,
ਗੁੰਡਾਗਰਦੀ ਦਿਖਾਉਣ ਦੇ ਲਈ l
ਖੁਰਦਪੁਰੀਆ ਕਦੇ ਕੁਰਬਾਨ ਕੀਤਾ,
ਅਵਤਾਰ ਅਣਖ਼ ਬਚਾਉਣ ਦੇ ਲਈ l
ਤਰਕਸ਼ੀਲਾ ਸਿਰਫ ਜਿਉਂਦਾ ਰੱਖਿਆ,
ਬਲੀ ਦਾ ਬੱਕਰਾ ਬਣਾਉਣ ਦੇ ਲਈ l
ਹਰ ਧਰਮ ਦੇ ਮਰਦਾਂ ਗਾਲ੍ਹਾਂ ਕੱਢੀਆਂ,
ਮਰਦਾਨਗੀ ਦਿਖਾਉਣ ਦੇ ਲਈ l
ਔਰਤ ਹਿੱਸੇ ਹੀ ਕਿਉਂ ਆਇਆ?
ਜ਼ਮਾਨੇ ਦਾ ਦਰਦ ਛਿਪਾਉਣ ਦੇ ਲਈ l
ਮੈਨੂੰ ਕਿਉਂ ਲੱਗਾ ਜਿਉਂਦੀ ਰਹੀ?
ਮਰਦਾਂ ਦਾ ਡੰਗ ਟਪਾਉਣ ਦੇ ਲਈ l
ਗੁਲਾਮ ਹੋ ਕੇ ਮੈਂ ਸਹਿਕਦੀ ਰਹੀ,
ਅਖੌਤੀ ਆਜ਼ਾਦੀ ਮਨਾਉਣ ਦੇ ਲਈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
06421392147