ਨੰਬਰਦਾਰ ਯੂਨੀਅਨ ਦੇ ਵੇਹੜੇ ਸਿੱਧੂ ਮੂਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਲਹਿਰਾਇਆ ਦੇਸ਼ ਦਾ ਤਿਰੰਗਾ ਝੰਡਾ – ਅਸ਼ੋਕ ਸੰਧੂ

ਪੰਜਾਬ ਦੀ ਸੂਬਾ ਕਮੇਟੀ ਸਮੇਤ ਉੱਚ ਕੋਟੀ ਦੀਆਂ ਸੈਂਕੜੇ ਹਸਤੀਆਂ ਦੇਸ਼ ਪ੍ਰੇਮੀ ਬਣ ਹੋਈਆਂ ਨਤਮਸਤਕ – ਲਾਇਨ ਸੋਮਿਨਾਂ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ®️643 ਦੇ ਹੈੱਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਯੂਨੀਅਨ ਵੱਲੋਂ 26ਵਾਂ ਕੌਮੀ ਸਮਾਗਮ ਜਸ਼ਨ-ਏ-ਆਜ਼ਾਦੀ 2023 ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਬੜੇ ਚਾਵਾਂ ਸੱਧਰਾਂ ਅਤੇ ਸ਼ਰਧਾਪੂਰਵਕ ਸਲੀਕੇ ਨਾਲ ਮਨਾਇਆ ਗਿਆ। ਪ੍ਰੋਗਰਾਮ ਸਿੱਧੂ ਮੂਸੇਵਾਲਾ ਸ਼ੁੱਭਦੀਪ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨੀ ਸੀ ਪਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਚਰਣ ਕੌਰ ਦੇ ਜਿਆਦਾ ਬਿਮਾਰ ਹੋਣ ਕਾਰਣ ਨਹੀਂ ਆ ਸਕੇ।
ਉਹਨਾਂ ਨੇ ਆਪਣੇ ਭਰਾ ਸ. ਚਮਕੌਰ ਸਿੰਘ ਨੂੰ ਭੇਜਿਆ ਅਤੇ ਉਹਨਾਂ ਨੂੰ ਦੇਸ਼ ਦੇ ਤਿਰੰਗਾ ਝੰਡਾ ਲਹਿਰਾਉਣ ਦਾ ਸੌਭਾਗਿਆ ਪ੍ਰਾਪਤ ਹੋਇਆ। ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਸੁਧਾਰੇ ਜਾਣ ਦੀ ਗੱਲ ਕੀਤੀ ਅਤੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੌਕੇ ਸਮਾਗਮ ਵਿੱਚ ਸਿੱਧੂ ਸਾਹਿਬ, ਕਾਂਗਰਸ ਪਾਰਟੀ ਨਕੋਦਰ ਦੇ ਇੰਚਾਰਜ ਡਾ: ਨਵਜੋਤ ਸਿੰਘ ਦਾਹੀਆ, ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਸ. ਜਰਨੈਲ ਸਿੰਘ ਝਰਮੜੀ, ਸੂਬਾ ਸਕੱਤਰ ਜਨਰਲ ਧਰਮਿੰਦਰ ਸਿੰਘ ਖੱਟਰਾਂ, ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ, ਜਨਰਲ ਸਕੱਤਰ ਹਰਬੰਸ ਸਿੰਘ ਇਸਰਹੇਲ, ਦਫਤਰ ਸਕੱਤਰ ਹਰਨੇਕ ਸਿੰਘ ਭਗਤਾ, ਜ਼ਿਲ੍ਹਾ ਪ੍ਰਧਾਨ ਮਾਨਸਾ ਨਾਜ਼ਰ ਸਿੰਘ, ਨੰਬਰਦਾਰ ਸੁਖਪਾਲ ਪਾਲੀ ਨੇ ਦੇਸ਼ ਵਾਸੀਆਂ ਨੂੰ 77ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ, ਦੇਸ਼ ਦੀ ਉੱਨਤੀ ਦੀ ਕਾਮਨਾ ਕੀਤੀ ਅਤੇ ਮਨੀਪੁਰ ਵਿਖੇ ਹੋਏ ਅਮਾਨਵੀ ਕਾਰੇ ਦੀ ਪੁਰਜ਼ੋਰ ਨਿੰਦਾ ਵੀ ਕੀਤੀ।  ਜ਼ਿਲ੍ਹਾ ਪ੍ਰਧਾਨ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰਾਂ ਖਿਲਾਫ ਸਖਤ ਕਾਰਵਾਈ ਕਰੇ ਅਤੇ ਓਹਨਾ ਅੱਗੇ ਗੋਡੇ ਨਾ ਟੇਕੇ। ਕਾਲੇ ਅੰਗਰੇਜ਼ ਦੇਸ਼ ਦਾ ਬੇੜਾ ਗ਼ਰਕ ਕਰਨ ਤੋਂ ਬਾਜ਼ ਨਹੀਂ ਆ ਰਹੇ, ਉਹ ਭੁੱਲ ਗਏ ਹਨ ਕਿ ਆਜ਼ਾਦੀ ਸਾਨੂੰ ਬਹੁਤ ਵੱਡੇ ਖੂਨ ਖਰਾਬੇ ਅਤੇ ਅਸਹਿ-ਅਕਹਿ ਭਰੇ ਜਖ਼ਮਾਂ ਤੋਂ ਮਿਲੀ ਹੈ।ਸਮਾਗਮ ਦੀ ਸਟਾਰ ਗੈਸਟ ਲਾਇਨ ਸੋਮਿਨਾਂ ਸੰਧੂ ਨੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਮੌਕੇ ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ਸ਼ਾਮਿਲ ਹੋਣ ਵਾਲੇ ਦੇਸ਼ ਭਗਤਾਂ ਦੇ ਗੁੱਟ ‘ਤੇ ਤਿਰੰਗਮਈ ਬੈਂਡ ਲਗਾਕੇ ਸਵਾਗਤ ਕੀਤਾ। ਸਮੂਹ ਨੰਬਰਦਾਰ ਸਾਹਿਬਾਨਾਂ ਨੇ ਆਏ ਹੋਏ ਮਹਿਮਾਨਾਂ ਦੇ ਹਾਰ ਪਾਕੇ ਅਤੇ ਪੰਡਾਲ ‘ਚ ਹਾਜ਼ਰੀਨ ਦੇਸ਼ ਪ੍ਰੇਮੀਆਂ ਦੇ ਸੀਨਿਆਂ ਉੱਪਰ ਤਿਰੰਗੇ ਲਗਾਕੇ ਮਾਣ-ਸਨਮਾਨ ਦਿੱਤਾ।
ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਪੈਟਰੋਲ ਪੰਪ ਚੂਹੇਕੀ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਝੰਡਾ ਲਹਿਰਾਉਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਖੂਬਸੂਰਤ ਸਨਮਾਨ ਚਿੰਨ੍ਹਾਂ ਦੀ ਸੇਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਵੱਲੋਂ ਕੀਤੀ ਗਈ। ਸਨਮਾਨ ਚਿੰਨ੍ਹਾਂ ਦੀ ਵੰਡ ਸਾਰੇ ਮਹਿਮਾਨਾਂ ਨੇ ਰਲ ਮਿਲ ਕੇ ਅਦਾ ਕੀਤੀ। ਨੰਬਰਦਾਰ ਯੂਨੀਅਨ ਵੱਲੋਂ ਵੱਖ-ਵੱਖ ਤਰਾਂ ਦੇ ਸਵਾਦਾਂ ਵਾਲੇ ਕੋਲਡ ਡਰਿੰਕਸ ਦੀ ਸੇਵਾ ਪ੍ਰਦਾਨ ਕੀਤੀ ਅਤੇ ਅਤਿ ਸੁੰਦਰ ਪੰਡਾਲ ਸਜਾਇਆ ਗਿਆ। ਨੂਰਮਹਿਲ ਦੇ ਥਾਣਾ ਮੁੱਖੀ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਅਤੇ ਪੁਲਿਸ ਦੀ ਵਿਸ਼ੇਸ਼ ਟੀਮ ਨੇ ਰਾਸ਼ਟਰੀ ਝੰਡੇ ਨੂੰ ਨਿਯਮਾਂ ਅਨੁਸਾਰ ਸਲਾਮੀ ਦਿੱਤੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਥਾਣਾ ਮੁੱਖੀ ਸੁਖਦੇਵ ਸਿੰਘ ਇੰਸਪੈਕਟਰ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਅਤੇ ਦੇਸ਼ ਭਗਤਾਂ ਦੀ ਸੁਰੱਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸਦਾ ਗੰਭੀਰ ਨੋਟਿਸ ਲੈਂਦਿਆਂ ਯੂਨੀਅਨ ਵੱਲੋਂ ਉੱਚ ਕੋਟੀ ਦੇ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਉਪਰੰਤ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ ਪੁਲਿਸ ਰਾਜੀ ਹੋਈ। ਜ਼ਿਲ੍ਹਾ ਪ੍ਰਧਾਨ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਥਾਣਾ ਮੁੱਖੀ ਨੂੰ ਬਦਲਣ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਥਾਣਾ ਮੁੱਖੀ ਅੰਦਰ ਦੇਸ਼ ਦੇ ਤਿਰੰਗੇ ਝੰਡੇ ਲਈ ਕੋਈ ਖਾਸ ਸਤਿਕਾਰ ਨਹੀਂ। ਉਹ ਤਾਂ ਕੌਮੀ ਦਿਹਾੜੇ ਨੂੰ ਵੀ ਕਾਂਗਰਸ / ਆਮ ਪਾਰਟੀ ਦੀਆਂ ਨਜ਼ਰਾਂ ਨਾਲ ਤੋਲ ਦੇ ਹਨ। ਜਦਕਿ ਨੰਬਰਦਾਰ ਯੂਨੀਅਨ ਇਹੋ ਜਿਹਾ ਵਖਰੇਵਾਂ ਕਦੇ ਵੀ ਨਹੀਂ ਕਰਦੀ।ਨੰਬਰਦਾਰ ਯੂਨੀਅਨ ਦੇ ਡਾਇਰੈਕਟਰ ਚਰਣ ਸਿੰਘ ਰਾਜੋਵਾਲ, ਸਕੱਤਰ ਜਨਰਲ ਸੁਰਿੰਦਰ ਸਿੰਘ ਬੁਰਜ ਕੇਲਾ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ, ਕਲੱਬ ਦੇ ਅਫ਼ਸਰ ਕ੍ਰਮਵਾਰ ਲਾਇਨ ਬਬਿਤਾ ਸੰਧੂ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਦਿਨਕਰ ਜਸਪ੍ਰੀਤ ਸੰਧੂ ਨੇ ਪੰਜਾਬ ਭਰ ਤੋਂ ਆਏ ਦੇਸ਼ ਭਗਤਾਂ ਖਾਸਕਰ ਨੂਰਮਹਿਲ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਹਰ ਸਾਲ ਦੀ ਤਰਾਂ ਇਸ ਵਾਰ ਵੱਡੀ ਗਿਣਤੀ ਵਿੱਚ ਹੁੰਮ ਹੁੰਮਾ ਕੇ ਪਹੁੰਚੇ।
ਰਾਸ਼ਟਰੀ ਝੰਡੇ ਅੱਗੇ ਨਤਮਸਤਕ ਹੁੰਦਿਆਂ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਰਾਸ਼ਟਰੀ ਝੰਡੇ ਨੂੰ ਸਾਦਰ ਪ੍ਰਣਾਮ ਕੀਤਾ। ਦਸ ਦੇਈਏ ਕਿ ਪੂਰੇ ਸੂਬੇ ਵਿੱਚ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਹੀ ਹਰ ਸਾਲ ਬਿਨਾਂ ਪੈਸਿਆਂ ਦੀ ਪ੍ਰਵਾਹ ਕੀਤਿਆਂ ਨਿਰਸਵਾਰਥ ਭਾਵਨਾ ਨਾਲ, ਸੁਚੱਜੇ ਤਰੀਕੇ-ਸਲੀਕੇ ਨਾਲ ਸ਼ਹੀਦਾਂ ਦੀ ਅਥਾਹ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਅਵਾਮ ਵਿੱਚ ਦੇਸ਼ ਭਗਤੀ ਦੀ ਅਲਖ ਜਗਾਉਣ ਦੀ ਖਾਤਿਰ ਦੇਸ਼ ਦੇ ਦੋ ਕੌਮੀ ਦਿਹਾੜੇ ਸਾਲ 2001 ਤੋਂ ਲਗਾਤਾਰ ਸ਼ਰਧਾ ਨਾਲ ਮਨਾਉਂਦੀ ਆ ਰਹੀ ਹੈ। ਇਸੇ ਕਾਰਣ ਨੰਬਰਦਾਰ ਯੂਨੀਅਨ ਦਾ ਵੇਹੜਾ ਦੇਸ਼ ਭਗਤਾਂ ਦੀ ਹਾਜ਼ਰੀ ਨਾਲ ਖਚਾ-ਖਚ ਭਰਿਆ ਅਤੇ ਹਮੇਸ਼ਾਂ ਫੁੱਲਾਂ ਵਾਂਗ ਖਿੜਿਆ ਮਿਲਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleअंबेडकरी संगठनो ने पंजाब अनुसूचित जाति आयोग के सदस्यों की संख्या बढ़ाने और उनके पदों को तुरंत भरने के लिए पंजाब के राज्यपाल को मांग पत्र सौंपा
Next article“ਲੈ ਤੁਰ ਗਈ ਸਰਪੰਚੀ ਵੇ…ਹੁਣ ਚੁੱਕੀ ਫਿਰ ‘ਕੱਲੀਆਂ ਮੋਹਰਾਂ ਨੂੰ”