ਸੋਚਦਾ ਹਾਂ ਕਵਿਤਾ ਲਿਖਾਂ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਕਈ ਵਾਰ ਸੋਚਦਾ ਹਾਂ ਕਿਸੇ
ਵਿਸ਼ੇ ‘ਤੇ ਕਵਿਤਾ ਲਿਖਾਂ।
ਰਾਤ ਨੂੰ ਭੁੱਖੇ ਸੌਣ ਵਾਲਿਆਂ
ਗਰੀਬਾਂ ਬਾਰੇ ਕਵਿਤਾ ਲਿਖਾਂ।
ਕੀਮਤੀ ਖਾਣਾ ਖਾਣ ਵਾਲੇ ਅਮੀਰਾਂ
ਬਾਰੇ ਮੈਂ ਕੋਈ ਕਵਿਤਾ ਲਿਖਾਂ।
ਆਪਣੇ ਜਾਲ ਵਿੱਚ ਫਸਾ ਕੇ ਭੋਲੀ
ਕੁੜੀਆਂ ਦੇ ਬਲਾਤਕਾਰ ਬਾਰੇ ਲਿਖਾਂ।
ਹੱਡੀਆਂ ਕੰਬੌਣਵਾਲੀ ਠੰਡ ਵਿੱਚ ਬਿਨਾਂ
ਰਹਿਣ ਬਸੇਰੇ, ਮਰਨ ਵਾਲਿਆਂ ਬਾਰੇ ਲਿਖਾਂ।
ਮਿਲਾਵਟ ਕਰਕੇ ਲੋਕਾਂ ਨੂੰ ਮਾਰਨ ਵਾਲਿਆਂ
ਮੁਨਾਫ਼ਾਖੋਰਾਂ ਬਾਰੇ ਮੈਂ ਕੁੱਝ ਨਾ ਕੁੱਝ ਲਿਖਾਂ।
ਨਸ਼ੀਲੇ ਪਦਾਰਥਾਂ ਦਾ ਇਸਤਮਾਲ ਕਰਕੇ
ਆਪਣੀ ਜ਼ਿੰਦਗੀ ਤਬਾਹ ਕਰਨ ਵਾਲੇ
ਲਾਪ੍ਰਵਾਹ ਨੌਜਵਾਨਾਂ ਬਾਰੇ ਮੈਂ ਕੁੱਝ ਲਿਖਾਂ।
ਲੰਬੇ ਚੌੜੇ ਵਾਇਦੇ ਵਾਲੇ ਕਰਨ ਵਾਲੇ ਲੋਭੀ
ਮੱਕਾਰ ਰਾਜਨੇਤਾਵਾਂ ਬਾਰੇ ਮੈਂ ਕੁਝ ਲਿਖਾਂ।
ਵਿੱਦਿਆ ਦਾਨ ਮਹਾਦਾਨ ਛੱਡ ਕੇ ਪੈਸੇ
ਕਮਾਉਣ ਵਾਲੇ ਕੋਚਿੰਗ ਸੈਂਟਰਾਂ ਬਾਰੇ ਲਿਖਾਂ।
ਮਾਪਿਆਂ ਦੀ ਇੱਛਾ ਨੂੰ ਲਤਾੜਨ ਵਾਲੇ
ਕਿਰਤਘਨ ਅੱਜ ਦੇ ਨੌਜਵਾਨ ਬਾਰੇ ਲਿਖਾਂ।
ਰੱਬ ਨੇ ਦੇ ਰਖਿਆ ਹੈ ਸਾਨੂੰ ਸਭ  ਕੁੱਝ ਫੇਰ
ਵੀ ਸ਼ੁਕਰ ਨਾ ਮਨਾਉਣ ਵਾਲਿਆਂ ਬਾਰੇ ਲਿਖਾਂ।
ਰੱਬ ਨੇ ਬਣਾ ਰੱਖਿਆ ਹੈ ਸਾਨੂੰ ਲਾਜਵਾਬ ਇਨਸਾਨ
ਫੇਰ ਵੀ ਇਨਸਾਨੀਅਤ ਭੁਲਣ ਵਾਲਿਆਂ ਬਾਰੇ ਲਿਖਾਂ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ _124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਫਸਰ ਕਲੋਨੀ ਪਾਰਕ ਵਿੱਚ  ਖੇਡਾਂ ਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ  ਕੀਤਾ ਸਨਮਾਨਿਤ
Next articleਕੈਨੇਡਾ ਕਬੱਡੀ ਕੱਪ-2023 ਕੈਨੇਡਾ ਈਸਟ ਨੇ ਕੀਤਾ ਖਿਤਾਬ ‘ਤੇ ਕਬਜਾ