ਜਿਲਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋਂ ਨਾ ਬਾਲਗ ਲੜਕੀ ਨਾਲ ਛੇੜਖਾਨੀ ਕਰਨ ਵਾਲੇ ਡਾਕਟਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ 

ਨਕੋਦਰ (ਸਮਾਜ ਵੀਕਲੀ)- ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐੱਸ. ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਨੇ ਦੱਸਿਆ ਕਿ ਲੇਡੀ ਇੰਸਪੈਕਟਰ ਸੀਮਾ ਸਮੇਤ ਏ. ਐੱਸ. ਆਈ. ਸਰਬਜੀਤ ਸਿੰਘ, ਸੀਨੀਅਰ ਕਾਂਸਟੇਬਲ ਹਰਪ੍ਰੀਤ ਸਿੰਘ, ਸੀਨੀਅਰ ਕਾਂਸਟੇਬਲ ਸਿਮਰਜੀਤ ਸਿੰਘ ਮੱਟੂ, ਲੇਡੀ ਸੀਨੀਅਰ ਕਾਂਸਟੇਬਲ ਰਮਨਦੀਪ ਕੌਰ ਨਾਕਾਬੰਦੀ ਦੇ ਸਬੰਧ ਵਿੱਚ ਸ਼ੰਕਰ ਚੌਕ ਨਕੋਦਰ ਮੌਜੂਦ ਸੀ ਤਾਂ ਲੇਡੀ ਇੰਸਪੈਕਟਰ ਸੀਮਾ ਪਾਸ ਪੀੜਤਾ ਦੇ ਪਿਤਾ ਨੇ ਆ ਕੇ ਆਪਣਾ ਬਿਆਨ ਲਿਖਵਾਇਆ ਕਿ ਉਸਦੀ ਲੜਕੀ ਉਮਰ ਕਰੀਬ 15 ਸਾਲ ਜੋ ਮੈਡੀਕਲ ਦੀ ਪੜ੍ਹਾਈ ਕਰਦੀ ਹੈ ਅਤੇ ਜੋ ਡਾ. ਸੁਨੀਲ ਟੰਡਨ ਕਲੀਨਿਕ ਸੰਕਰ ਰੋਡ ਨਕੋਦਰ ਵਿਖੇ ਡਾ. ਸੁਨੀਲ ਟੰਡਨ ਪਾਸ ਰੋਜਾਨਾ ਮੈਡੀਕਲ ਪਰੈਕਟਿਸ ਲਈ ਜਾਂਦੀ ਹੈ। ਜਿਸ ਨੂੰ ਡਾ. ਸੁਨੀਲ ਟੰਡਨ ਨੇ ਫਿਜ਼ੀਓਥੈਰੇਪੀ ਸਿਖਾਉਣ ਦੇ ਬਹਾਨੇ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 86 ਮਿਤੀ 13.08.2023 ਅ/ਧ 354,323 IPC, 8 POCSO Act ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕਰਕੇ ਦੋਸ਼ੀ ਡਾ. ਸੁਨੀਲ ਟੰਡਨ ਪੁੱਤਰ ਰਮੇਸ਼ ਟੰਡਨ ਵਾਸੀ ਮੁਹੱਲਾ ਟੰਡਨਾ ਨਕੋਦਰ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨੂੰ ਕੱਲ ਮਿਤੀ 14.08.2023 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਸ਼੍ਰੀਮਤੀ ਏਕਤਾ ਸਹੋਤਾ ਸ਼ਧਝੰ ਸਾਹਿਬ ਨਕੋਦਰ ਵੱਲੋਂ ਦੋਸ਼ੀ ਡਾ. ਸੁਨੀਲ ਟੰਡਨ ਨੂੰ 14 ਦਿਨ ਜੁਡੀਸ਼ੀਅਲ ਰਿਮਾਂਡ ਪਰ ਭੇਜਿਆ ਗਿਆ।

Previous articleINDIA CELEBRATES SEVENTY-SIXTH INDEPENDENCE ANNIVERSARY- REJOICE AND REGRET
Next articleਰੁੱਤਾਂ ਵਾਂਗੂੰ ਬਦਲੀ