ਮੁੱਦਕੀ ਸਕੂਲ ਦੀ ਵਿਦਿਆਰਥਣ ਚਾਹਤ ਕੌਰ  ਨੇ ਕਰਵਾਇਆ ਮੈਰਿਟ ਵਿੱਚ ਨਾਂਅ ਦਰਜ 

ਫਰੀਦਕੋਟ/ਮੁੱਦਕੀ (ਬੇਅੰਤ ਗਿੱਲ ਭਲੂਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੱਦਕੀ ਦੀ ਵਿਦਿਆਰਥਣ ਚਾਹਤ ਕੌਰ ਨੇ PSTSE  ਦੀ ਮੈਰਿਟ ਵਿੱਚ ਸਥਾਨ ਹਾਸਲ ਕੀਤਾ।  ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸ ਚਮਕੌਰ ਸਿੰਘ ਸਰਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ ਪ੍ਰਗਟ ਸਿੰਘ ਬਰਾੜ  ਦੀ ਯੋਗ ਅਗਵਾਈ ਤੇ ਪ੍ਰੇਰਣਾ ਸਦਕਾ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮੁੱਦਕੀ ਦੀ ਨੌਵੀਂ ਜਮਾਤ ਦੀ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਚਾਹਤ ਕੌਰ ਪੁੱਤਰੀ ਜਸਵਿੰਦਰ ਸਿੰਘ ਤੇ ਅੰਜਲੀ ਕੌਰ ਨੇ ਸਿੱਖਿਆ ਵਿਭਾਗ ਵੱਲੋ ਲਈ ਗਈ ਪੰਜਾਬ ਸਟੇਟ ਟੇਲੈਂਟ ਸਰਚ ਐਗਜ਼ਾਮੀਨੇਸ਼ਨ PSTSE ਵਿੱਚ ਮੈਰਿਟ ਵਿੱਚ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ।  ਇਸ  ਮੌਕੇ  ਸਕੂਲ ਦੇ ਪ੍ਰਿੰਸੀਪਲ ਰਜਿੰਦਰ ਕੁਮਾਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਵਿਦਿਆਰਥਣ ਨੂੰ ਅਗਲੇ ਚਾਰ ਸਾਲਾਂ ਤੱਕ 10×2 ਤੱਕ 2400 ਸੌ /_ ਸਲਾਨਾ ਵਜੀਫਾ ਮਿਲੇਗਾ।  ਰਜਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋ ਚਾਹਤ ਕੌਰ ਦੀ ਇਸ ਪ੍ਰਾਪਤੀ ਉੱਪਰ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਚਾਹਤ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਭ ਦਾ ਧੰਨਵਾਦ ਕੀਤਾ। ਸਮੂਹ ਸਟਾਫ ਵੱਲੋਂ ਵਿਦਿਆਰਥਣ ਅਤੇ ਮਾਪਿਆ ਨੂੰ ਵਧਾਈ  ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePollution at Australian Antarctic research station exceeds guidelines
Next articleਪ੍ਰਧਾਨ ਮੰਤਰੀ ਮਾਤ੍ਰਿਤਵ ਸੁੱਰਖਿਆ ਅਭਿਆਨ ਤਹਿਤ ਗਰਭਵਤੀ ਔਰਤਾਂ ਲਈ ਜਾਂਚ ਕੈਂਪ ਲਗਾਏ