(ਸਮਾਜ ਵੀਕਲੀ)
ਤੁਹਾਡੇ ਇਹ ਵਿਚਾਰ ਸੁਹੱਪਣ ਬਣਦੇ ਨੇ
ਸੁਣਿਓ ਅੱਜਕੱਲ੍ਹ ਯਾਰ ਸੁਹੱਪਣ ਬਣਦੇ ਨੇ
ਏਹ ਜਵਾਨੀ ਰੋੜਾ ਹੁੰਦਾ ਡੂੰਘੀਆਂ ਸੱਟਾਂ ਦਾ ,
ਖਾਕੇ ਸੱਟਾਂ ਹੀ ਹਥਿਆਰ ਸੁਹੱਪਣ ਬਣਦੇ ਨੇ।
ਤੇਰੀਆਂ ਬਾਂਹਾਂ ਵਿੱਚ ਅਜੇ ਬਾਂਹ ਪਾਉਣੀ ਏ,
ਸੱਜਣਾ ਕਰ ਤਕਰਾਰ ਸੁਹੱਪਣ ਬਣਦੇ ਨੇ ।
ਮੈਨੂੰ ਮੇਰੇ ਘਰਦੀ ਇੱਟ ਹੀ ਕੱਚੀ ਲੱਗਦੀ ਹੈ
ਜਦ ਵੇਖਾ ਉਹਦਾ ਮੀਨਾਰ ਸੁਹੱਪਣ ਬਣਦੇ ਨੇ ।
ਅੱਖਾਂ ਖੁੱਲ੍ਹੀਆਂ ਨੇ ਤੇ ਅੰਬਰ ਵੀ ਖੁੱਲ੍ਹਾ ਏ,
ਭਰ ਲਵਾ ਰੰਗ ਚਾਰ ਸੁਹੱਪਣ ਬਣਦੇ ਨੇ ।
ਮਰਨਜੀਤ ਕੌਰ ਸਿਮਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly