(ਸਮਾਜ ਵੀਕਲੀ)
ਅਸੀਂ ਤੇ ਸਿਰਫ਼ ਇਕ ਨੰਬਰ ਸਾਂ
ਜਿਸ ਨੂੰ ਬਦਲਿਆ ਜਾਣਾ ਈ ਸੀ
ਉਹਨੇ ਛੱਡਣਾ ਈ ਸੀ
ਕਿਉਂ ਜੋ ਉਸ ਨੂੰ
ਨੰਬਰ ਬਦਲਣ ਦੀ ਆਦਤ ਏ
ਸਾਨੂੰ ਆਪਣੇ ਨੰਬਰ ਦਾ ਨਹੀਂ ਪਤਾ
ਖੌਰੇ ਕੀ ਸੀ ਪਰ ਰੱਬ ਕਰੇ
ਆਣ ਵਾਲਾ ਨੰਬਰ
ਉਹਦੀ ਜ਼ਿੰਦਗੀ ਦਾ ਆਖ਼ਰੀ ਨੰਬਰ ਹੋਈਏ
ਜਿਸ ਨੂੰ ਉਹ ਬਦਲਣਾ ਚਾਹਵੇ ਵੀ
ਤੇ ਬਦਲ ਨਾ ਸਕੇ
ਉਹਨੂੰ ਛੱਡ ਨਾ ਸਕੇ
ਗ਼ਜ਼ਨਫ਼ਰ (ਲਹਿੰਦਾ ਪੰਜਾਬ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly