ਆਈ ਈ ਆਰ ਪੀ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਬਾਕੀ ਮੰਗਾਂ ਦਾ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
ਕਪੂਰਥਲਾ , (ਕੌੜਾ )– ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਜੀ ਵੱਲੋਂ ਸਰਵ ਸਿੱਖਿਆ ਅਭਿਆਨ (ਸਮੱਗਰਾ) ਅਧੀਨ ਕੰਮ ਕਰਦੇ ਇੰਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ (ਆਈ ਈ ਆਰ ਪੀ) ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਬਾਕੀ ਮੰਗਾਂ ਦਾ ਜਲਦ ਹੱਲ ਕਰਨ ਸਬੰਧੀ ਦਿੱਤਾ ਗਿਆ ਭਰੋਸਾ। ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਸ਼ੇਸ਼ ਅਧਿਆਪਕ (ਆਈ ਈ ਆਰ ਪੀ) ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਵਾਈਸ ਪ੍ਰਧਾਨ ਸੁਖਰਾਜ ਸਿੰਘ, ਸੋਨਿਕਾ ਦੱਤਾ, ਨੀਰਜ ਕਟੋਚ, ਹਰਮੀਤ ਕੌਰ ਅਤੇ ਰਾਜੀਵ ਕੁਮਾਰ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਸਿਹਤਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਮੰਤਰੀ ਵੱਲੋਂ ਸਰਵ ਸਿਖਿਆ ਅਭਿਆਨ (ਸਮੱਗਰਾ) ਅਧੀਨ ਕੰਮ ਕਰਦੇ ਇੰਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ (ਆਈ ਈ ਆਰ ਪੀ) ਦੇ ਮੁੱਦੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly