(ਸਮਾਜ ਵੀਕਲੀ)
ਹਾਲ ਸੁਣਲੋ ਪਿੰਡ ਦੇ ਲੋਕਾਂ ਦਾ,
ਵਿਹਲੇ ਫਿਰਦੇ ਗੱਭਰੂ ਬੋਕਾ ਦਾ,
ਜੋ ਨਸ਼ਿਆਂ ਦੇ ਵਿੱਚ ਫਸੇ ਹੋਏ,
ਅੰਗ ਅੰਗ ਕਰਜ਼ੇ ਵਿੱਚ ਗ੍ਰਸੇ ਹੋਏ,
ਕੁਝ ਵਿਦੇਸ਼ ਜਾਣ ਦੇ ਚੱਕਰਾਂ ਵਿੱਚ,
ਲੁੱਟ ਗਏ ਹੱਥੋਂ ਏਜੰਟਾਂ ਦੇ,
ਕੁਝ ਨਵੇਂ ਦੌਰ ਦੇ ਫ਼ੈਸਨਾ ਵਿੱਚ,
ਬਣੇ ਜੋਕਰ ਨਾਲ ਕਟੀ ਫਟੀ ਪੈਂਟਾਂ ਦੇ,
ਕੁਝ ਸੂਟੇ ਲਾ ਸੱਥ ਵਿੱਚ ਬਹਿੰਦੇ ਨੇ,
ਦਾਦਾ ਖੁਦ ਨੂੰ ਪਿੰਡ ਦਾ ਕਹਿੰਦੇ ਨੇ,
ਕੁਝ ਪੱਟੇ ਕੁੜੀਆਂ ਦੀ ਹਾਸੀ ਨੇ,
ਕਈ ਲੁੱਟੇ ਮਾਰੂ ਬਦਮਾਸ਼ੀ ਨੇ,
ਬੀ.ਏ ਐਮ ਏ ਪਾਸ ਵੀ ਵਿਹਲੇ ਨੇ,
ਜੂਏ ਨਸ਼ਿਆਂ ਨਾਲ ਜੋ ਖੇਲੇ ਨੇ,
ਕੁਝ ਮੰਗਦੇ ਫਿਰਦੇ ਧੇਲੇ ਨੇ,
ਕਈ ਬਣੇ ਬਾਬਿਆਂ ਦੇ ਚੇਲੇ ਨੇ,
ਖਰੀਦਦਾਰ ਨੇ ਜਿਹੜੇ ਵੋਟਾਂ ਦੇ ,
ਕੰਮ ਚੱਲੇ ਉਹਨਾਂ ਦੀਆਂ ਸਪੋਟਾ ਤੇ,
ਕਈਆਂ ਨੇ ਪੈਸੇ ਵੱਟੇ ਨੇ,
ਕਿੰਨੇ ਘਰ ਚਿੱਟੇ ਨੇ ਪੱਟੇ ਨੇ,
ਪੱਛਮੀ ਸੱਭਿਅਤਾ ਦਾ ਪਰਸਾਰ ਹੈ,
ਆਈਲੈਟਸ ਕਰ ਰਿਹਾ ਵਪਾਰ ਹੈ,
ਉਦਯੋਗੀਕਰਨ ਤੇ ਸੜਕਾਂ ਦਾ ਵਿਸਥਾਰ ਹੈ,
ਬਾਂਝਪਨ ਦਾ ਹੋ ਰਿਹਾ ਸ਼ਿਕਾਰ ਹੈ,
ਜੇ ਹਰ ਗੱਭਰੂ ਪਿੰਡ ਦਾ,
ਲੱਗਿਆ ਨਸ਼ਿਆਂ ਨਾਲ ਸੌਣ,
“ਜੱਸੀ” ਤੇਰੇ ਦੇਸ਼ ਦਾ,
ਕੱਲ ਬਣੂ ਸਿਪਾਹੀ ਕੌਣ ?
ਜੇ ਐਸ ਮਹਿਰਾ ਪਿੰਡ ਤੇ ਡਾਕਘਰ ਬਰੋਦੀ
ਤਹਿਸੀਲ ਖਰੜ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਪਿੰਡ ਕੋਡ 140110 ਮੋਬਾਈਲ ਨੰਬਰ 95-92430 420
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly