ਮਹਿੰਗੀ ਦੌਲਤ

ਸੁਰਿੰਦਰ ਕੌਰ ਸੈਣੀ
                                     (ਸਮਾਜ ਵੀਕਲੀ)
ਸੋਚਾਂ ਦੇ ਜਾਲ ਵਿਚ ਫੱਸ ਕੇ ਸਮਾਂ ਨਾ ਗਵਾਇਆ ਕਰੋ,
ਮਹਿੰਗੀ ਜ਼ਿੰਦਗੀ ਦੀ ਦੌਲਤ ਐਵੇਂ ਨ ਲੁਟਾਇਆ ਕਰੋ,
ਗ਼ਮ ਅਤੇ ਫ਼ਿਕਰਾਂ ‘ਚ ਡੁੱਬ ਕੇ ਕੁੱਝ ਹਾਸਿਲ ਨਹੀ ਹੁੰਦਾ,
ਨਕਾਬ ਖੁਸ਼ੀਆਂ ਦਾ ਪਾ ਕੇ ਜ਼ਿੰਦਗੀ ਨੂੰ ਹਸਾਇਆ ਕਰੋ,
ਗੁਸਤਾਖ਼ੀਆਂ ਕਰ ਕੇ , ਮੁਆਫੀ ਮੰਗਣਾ ਹੀ ਚੰਗਾ ਹੁੰਦੈ,
ਪਛਤਾਵੇ ਦੀ ਅੱਗ ਵਿਚ, ਆਪੇ ਨੂੰ ਨਾ ਤੜਫਾਇਆ ਕਰੋ,
ਕਿਸੇ, ਦੁੱਖੀਏ  ਦੇ ਦੁੱਖ ਵਿਚ ਭਾਈਵਾਲ ਹੋਣਾ ਚੰਗਾ ਹੁੰਦੈ,
ਬੇਵੱਸ ਤੇ ਲਾਚਾਰ ਦਾ ਕਦੇ ਫਾਇਦਾ ਨਾ ਉਠਾਇਆ ਕਰੋ,
ਜਾਤ ਤੇ ਔਕਾਤ ਭੁੱਲ ਕੇ ਆਪਣਾ ਸਭਿਆਚਾਰ ਦੂਰ ਹੁੰਦੈ,
ਮਾਂ ਬੋਲੀ ਦਾ ਚੁੱਲ੍ਹਾ – ਚੌਂਕਾ  ਦਿਲਾਂ ਵਿਚ ਵਸਾਇਆ ਕਰੋ,
ਸੈਣੀ ਬਚਪਨ ਦਾ ਮਾਜ਼ੀ ਜ਼ਿੰਦਗੀ ਭਰ ਕੁੱਛੜ ਚੁੱਕ ਕੇ ਰੱਖੋ,
ਮੋਹ – ਮਾਇਆ ਦੇ ਚੱਕਰਾਂ ਵਿਚ ਮਾਂਪੇ ਨਾ  ਭੁਲਾਇਆ ਕਰੋ,
 ਸੁਰਿੰਦਰ ਕੌਰ ਸੈਣੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜੁਆਬੀ ਖ਼ਤ*
Next articleਰੀਝਾਂ