(ਸਮਾਜ ਵੀਕਲੀ)
ਮਿਤੱਰ ਅਤੇ ਸ਼ਤਰੂ ਸਾਡੀ ਹੀ ਪਰਛਾਈ ਹੈ।
ਮੈਂ ਪ੍ਰੇਮ ਹਾਂ ਤੇ ਸੰਸਾਰ ਵੀ ਮਿਤੱਰ ਹੈ।
ਮੈਂ ਘਿਰਣਾ ਹਾਂ ਤੇ ਪਰਮਾਤਮਾ ਸ਼ਤਰੂ ਹੈ।
ਇਹ ਮੇਰੀ ਕਹਾਣੀ ਤੇ ਵਾਹ ਵਾਹ ਕਰਕੇ ਮਜ਼ੇ ਲੈਂਦੇ ਹਨ
ਤੂੰ ਮੈਨੂੰ ਕਿਹੜੇ ਲੋਕਾਂ ਵਿਚ ਛੋੜ ਗਿਆ ਹੈ।
ਕੁਝ ਇਸ ਤਰ੍ਹਾਂ ਮਿਲਨਾ ਮੈਨੂੰ
ਗੱਲ ਰਹਿ ਜਾਏ।
ਵਿਛੜ ਕੇ ਵੀ ਜਾਵੇਂ ਤਾਂ ਹੱਥਾਂ ਵਿਚ ਹੱਥ ਰਹਿ ਜਾਵੇਂ।
ਜੀਅ ਭਰ ਕੇ ਦੇਖਨਾ ਹੈ ਤੈਨੂੰ
ਗੱਲ ਕਰਨੀ ਹੈ।
ਗੱਲਾ ਕਦੀ ਖ਼ਤਮ ਨਾ ਹੋਣ ਮੈਨੂੰ ਇਹੋ ਜਿਹੀ ਮੁਲਾਕਾਤ ਕਰਨੀ ਹੈ
ਤੂੰ ਜ਼ਮਾਨੇ ਦੀ ਗੱਲ ਕਰਦੇ ਹੋ
ਮੇਰਾ ਮੇਰੇ ਨਾਲ ਵੀ ਬਹੁਤ ਫ਼ਾਸਲਾ ਹੈ।
ਉਹ ਮੇਰੀ ਨਸ ਨਸ ਤੋਂ ਵਾਕਿਫ਼ ਸੀ।
ਬਸ ਉਸ ਨੂੰ ਮੇਰੇ ਦਿਲ ਦਾ ਹਾਲ ਪਤਾ ਸੀ।
ਮੁਰਾਮਤ ਜਮੀਰ ਦੀ ਇਸ ਲਈ ਜ਼ਰੂਰੀ ਹੈ।
ਕਿਉਂਕਿ ਸਾਰੀ ਉਮਰ ਤੂੰ ਆਪਨੇ ਨਾਲ ਵੀ ਨਜ਼ਰ ਮਿਲਾ ਸਕੇ।
ਹਾਰ ਨੂੰ ਸਹਿਣਾ ਵੀ ਜ਼ਰੂਰੀ ਹੈ
ਹਰ ਵਕਤ ਜਿੱਤ ਨਹੀਂ ਲਿਖੀਂ ਹੁੰਦੀ।
ਕਿਤਨੇ ਝੂਠ ਸੀ ਮੁਹੱਬਤ ਵਿਚ
ਤੂੰ ਵੀ ਜਿੰਦਾ ਹੈ ਮੈਂ ਵੀ ਜ਼ਿੰਦਾ ਹਾਂ।
ਸੁਰਜੀਤ ਸਾਰੰਗ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly