(ਸਮਾਜ ਵੀਕਲੀ)
ਬੀਤੇ ਦਿਨੀਂ ਮੱਧ ਪ੍ਰਦੇਸ਼ ਸਰਕਾਰ ਦੇ ਅਧੀਨ ਸ਼ੋਸਲੀ ਪੁਆਇੰਟ ਫਾਊਂਡੇਸ਼ਨ ਦੁਆਰਾ ਅਮਨ ਜੱਖਲਾਂ ਜੀ ਦਾ ਰਾਸ਼ਟਰੀ ਗੌਰਵ ਪੁਰਸ਼ਕਾਰ ਨਾਲ ਸਨਮਾਨ ਕੀਤਾ ਗਿਆ ਹੈ। ਅਮਨ ਜੱਖਲਾਂ ਇੱਕ ਮਨੁੱਖੀ ਅਧਿਕਾਰਾਂ ਅਤੇ ਮਨੁੱਖਤਾਵਾਦੀ ਵਿਚਾਰਕ ਲੇਖਕ ਹਨ ਜਿਨ੍ਹਾਂ ਦੀਆਂ ਦੋ ਕਿਤਾਬਾਂ ਇਨਸਾਨੀਅਤ ਅਤੇ ਕਿਰਤ ਪ੍ਰਕਾਸਿਤ ਹੋ ਚੁੱਕੀਆਂ ਹਨ, ਇਹ ਦੋਵੇਂ ਕਿਤਾਬਾਂ ਪੂਰੀ ਤਰ੍ਹਾਂ ਸਮਾਜਿਕ ਚੇਤਨਾ ਅਤੇ ਸ਼ੋਸਿਤ ਵਰਗਾਂ ਦੇ ਇਨਸਾਫ਼ ਲਈ ਆਪਣਾ ਅਹਿਮ ਰੋਲ ਅਦਾ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸ ਦੇ ਨਾਲ ਨਾਲ ਉਹ ਨਹਿਰੂ ਯੁਵਾ ਕੇਂਦਰ ਸੰਗਰੂਰ ਵਿਖੇ ਬਲਾਕ ਧੂਰੀ ਦੇ ਕੋਆਰਡੀਨੇਟਰ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰੈਸ ਸਕੱਤਰ, ਬਾਮਸੇਫ ਸੰਗਰੂਰ ਇਕਾਈ ਦੇ ਕਨਵੀਨਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਐਨੀ ਨਿੱਕੀ ਉਮਰ ਵਿੱਚ ਬਹੁਤ ਵੱਡੀਆਂ ਉੱਪਲਭਧੀਆਂ ਦੀ ਮਿਸਾਲ ਹੈ। ਇਹ ਪੁਰਸ਼ਕਾਰ ਉਨ੍ਹਾਂ ਨੂੰ ਸਮਾਜਿਕ ਮੁੱਦਿਆਂ ਤੇ ਲਗਾਤਾਰ ਲਿਖਣ ਅਤੇ ਸਮਾਜਿਕ ਚੇਤਨਾ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਲਈ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੀਆਂ ਲਿਖਤਾਂ ਅਤੇ ਕਾਰਜਾਂ ਵਿੱਚ ਕਮਾਲ ਦੀ ਗੱਲ ਇਹ ਹੈ ਕਿ ਉਹ ਲਗਾਤਾਰ ਸਮਾਜਿਕ ਚੇਤਨਾ ਅਤੇ ਗਿਆਨ ਵਿਗਿਆਨ ਦੇ ਪ੍ਰਚਾਰ ਪ੍ਰਸਾਰ ਲਈ ਵਚਨਵੱਧ ਵਿਅਕਤੀ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly