ਗੀਤ

ਅੰਜੂ ਸਾਨਿਆਲ

(ਸਮਾਜ ਵੀਕਲੀ)

ਇੱਕ ਮੇਰੀ ਜਿੰਦੜੀ ਮਲੂਕ ਉੱਤੋਂ,
ਦਿਲ ਪਾ ਬੈਠਾ ਏ ਪ੍ਰੀਤ।
ਮੇਰਿਆ ਹਾਣੀਆਂ, ਦਿਲ ਪਾ ਬੈਠਾ ਏ ਪ੍ਰੀਤ।
ਤਾਹਨਿਆਂ ਦੇ ਤੀਰ ਵੱਜਦੇ ਹਾਏ
ਮਾੜੀ ਦਿਸੇ ਦੁਨੀਆਂ ਦੀ ਨੀਤ
ਮੇਰਿਆ ਹਾਣੀਆਂ, ਮਾੜੀ ਦਿਸੇ ਦੁਨੀਆਂ ਦੀ ਨੀਤ।
ਜਿਹਦੇ ਉੱਤੇ ਮਰਦੀ ਹਾਂ, ਓਹੋ
ਚੰਨ ਵਿੱਚੋਂ ਦਿਸੇ ਮੇਰਾ ਮੀਤ
ਮੇਰਿਆ ਹਾਣੀਆਂ, ਚੰਨ ਵਿੱਚੋਂ ਦਿਸੇ ਮੇਰਾ।
ਦਿਲ ਹੁਣ ਪਾਕ ਨਾ ਰਹੇ ਹਾਇ
ਦਿਲ ਹੋਏ ਪਏ ਨੇ ਪਲੀਤ
ਮੇਰਿਆ ਹਾਣੀਆਂ, ਦਿਲ ਹੋਏ ਪਏ ਨੇ ਪਲੀਤ
ਨਵੇਂ ਪੈਂਡੇ ਰਾਹ ਵੱਖਰੇ, ਆਪਾਂ
ਪਾਈਏ ਕੋਈ ਪਾਈਏ ਨਵੀਂ ਰੀਤ
ਮੇਰਿਆ ਹਾਣੀਆਂ, ਪਾਈਏ ਕੋਈ ਪਾਈਏ ਨਵੀਂ ਰੀਤ
ਅੰਦਰ ਬਾਹਰ ਨੱਚਦੀ ਫਿਰੇ, ‘ਅੰਜੂ’
ਲਿਖਦੀ ਮੁਹੱਬਤਾਂ ਦੇ ਗੀਤ
ਮੇਰਿਆ ਹਾਣੀਆਂ, ਲਿਖਦੀ ਮੁਹੱਬਤਾਂ ਦੇ ਗੀਤ।
 ਅੰਜੂ ਸਾਨਿਆਲ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਸਹਿਬਾਂ 
Next articleਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਕੋਠੀ ਢਾਉਣ ਦੀ ਘਟਨਾ ਨੂੰ ਦੱਸਿਆ ਰਾਜਨੀਤੀਕ ਰੰਜਿਸ਼