ਪੰਜਾਬ ਸਰਕਾਰ ਹੜ ਪ੍ਰਭਾਵਿਤ ਖੇਤਰਾਂ ਚ ਲਗਾਤਾਰ ਰਾਹਤ ਪਹੁੰਚਾਉਣ ਲਈ ਕਰ ਰਹੋ ਠੋਸ ਪ੍ਰਬੰਧ : ਸੁਖਦੀਪ ਅੱਪਰਾ

*ਕੁਦਰਤੀ ਆਫਤ ਮੌਕੇ ਵਿਰੋਧੀ ਪਾਰਟੀਆਂ ਕਰ ਰਹੀਆਂ ਸਿਆਸਤ*
ਜਲੰਧਰ /ਅੱਪਰਾ (ਜੱਸੀ)-ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਹੜ ਪ੍ਰਭਾਵਿਤ ਖੇਤਰਾਂ ਚ ਰਾਹਤ ਪਹੁੰਚਾਉਣ ਲਈ ਲਗਾਤਾਰ ਠੋਸ ਪ੍ਰਬੰਧ ਕਰਨ ਚ ਡੱਟੀ ਹੋਈ ਹੈ ਅਤੇ ਹਰ ਉਹ ਪ੍ਰਬੰਧ ਕੀਤੇ ਜਾਂ ਰਹੇ ਹਨ ਜਿਸ ਨਾਲ ਲੋਕਾਂ ਨੂੰ ਰਾਹਤ ਮਿੱਲ ਸਕੇ, ਇਸ ਦੁੱਖ ਦੀ ਘੜੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਡੱਟਕੇ ਖੜੀ ਹੈ, ਪ੍ਰੈਸ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਨੇ ਇਹ ਪ੍ਰਗਟਾਵਾ ਕੀਤਾ ਵਿਰੋਧੀ ਪਾਰਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਚ ਜਾਕੇ ਕੇਵਲ ਰਾਜਨੀਤੀ ਕੀਤੀ ਜਾਂ ਰਹੀ ਹੈ ਜਿਸਦੀ ਸਖ਼ਤ ਸ਼ਬਦਾਂ ਚ ਆਲੋਚਨਾ ਕੀਤੀ ਜਾਂ ਰਹੀ ਹੈ। ਅੱਪਰਾ ਨੇ ਕਿਹਾ ਕਿ ਲੋਕ ਸਭ ਜਾਣਦੇ ਨੇ ਕਿਵੇਂ ਸਾਡੇ ਮੰਤਰੀ ਵਿਧਾਇਕ ਅਤੇ ਅਹੁਦੇਦਾਰ ਲਗਾਤਾਰ ਲੋਕਾਂ ਚ ਵਿਚਰਕੇ ਪ੍ਰਸ਼ਾਸਨ ਦੇ ਕਾਰਜਾਂ ਦਾ ਪੂਰਾ ਜਾਇਜ਼ਾ ਲੈ ਰਹੇ ਹਨ ਜਿਸ ਕਾਰਣ ਪ੍ਰਸ਼ਾਸਨ ਦੇ ਅਫ਼ਸਰ ਵੀ ਲੋਕਾਂ ਵਿਚਕਾਰ ਨਜ਼ਰ ਆ ਰਹੇ ਹਨ। ਅੱਪਰਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੀ ਜਾਂ ਰਹੀ ਸੇਵਾ ਲਈ ਧੰਨਵਾਦੀ ਹੈ ਕਿਉਂ ਕਿ ਨੁਕਸਾਨ ਹੋਇਆ ਹੜ ਪ੍ਰਭਾਵਿਤ ਖੇਤਰ ਬਹੁਤ ਵੱਡਾ ਹੋਣ ਕਾਰਣ ਲੋਕਾਂ ਦੀ ਮੱਦਤ ਨਾਲ ਹੀ ਇਹ ਸੰਭਵ ਹੋ ਰਿਹਾ ਹੈ ਕਿ ਹਰ ਇਕ ਤੱਕ ਪਹੁੰਚ ਕੀਤੀ ਜਾਂ ਰਹੀ ਹੈ। ਸੁਖਦੀਪ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਇਆ ਹੈ ਕਿ ਹਰ ਇਕ ਦੇ ਨੁਕਸਾਨ ਦੀ ਭਰਮਾਈ ਲਈ ਸਰਕਾਰ ਵਚਨਬੱਧ ਹੈ ਅਤੇ ਫਿਲਹਾਲ ਰਾਹਤ ਅਤੇ ਪੁਨਰ ਵਾਸ ਵਿਭਾਗ ਵਲੋਂ 127 ਰਾਹਤ ਕੈਂਪ ਲਗਾਏ ਗਏ ਹਨ ਜਿਹਨਾਂ ਰਾਹੀਂ ਰਾਹਤ ਸਮਗਰੀ, ਕਿਸ਼ਤੀਆਂ ਅਤੇ ਹੋਰ ਜਰੂਰਤ ਦੀਆਂ ਵਸਤਾਂ ਮੁਹੀਆ ਕਰਵਾਈਆਂ ਗਈਆਂ ਹਨ। ਅੱਪਰਾ ਨੇ ਸਾਰੀ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦੁੱਖ ਦੇ ਸਮੇਂ ਸੌੜੀ ਰਾਜਨੀਤੀ ਦੀ ਜਗਹ ਸਰਕਾਰ ਦੇ ਨਾਲ ਮਿਲਕੇ ਬਚਾਅ ਕਾਰਜ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਂਗੂ, ਮਲੇਰੀਆਂ ਤੇ ਚਿਕਨਗੁਨੀਆ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਆਯੋਜਿਤ
Next articleਲੋਕ ਹੜ੍ਹਾਂ ਕਾਰਨ ਮੁਸ਼ਕਿਲਾਂ ਵਿਚ ਭਗਵੰਤ ਮਾਨ ਸਰਕਾਰ ਜ਼ਮੀਨੀ ਪੱਧਰ ਤੋਂ ਗਾਇਬ -ਕਮਲ ਹੀਰ