ਜਲੰਧਰ/ ਅੱਪਰਾ (ਜੱਸੀ)-ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸੇਵਾ ਨਿਭਾ ਰਹੀ ਮੈਡਮ ਕੁਲਦੀਪ ਕੌਰ ਨੂੰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਅੱਜ ਪੱਕਾ ਕਰ ਦਿੱਤਾ ਗਿਆ ਹੈ। ਉਨਾਂ ਦੀ ਪੱਕੀ ਨਿਯੁਕਤੀ ਹੋਣ ’ਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ, ਮੋਹਤਬਰਾਂ ਤੇ ਪਿੰਡ ਵਾਸੀਆਂ ਵਲੋਂ ਉਨਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਨਰਿੰਦਰ ਸਿੰਘ, ਕਮਲ ਕੁਮਾਰ ਸਮਾਜ ਸੇਵਕ, ਜਸਵੀਰ ਸਿੰਘ ਪੰਚਾਇਤ ਮੈਂਬਰ, ਕੇਸਰ ਮੈਂਗੜਾ ਆਪ ਆਗੂ, ਐਡਵੋਕੇਟ ਪੰਕਜ ਸ਼ਰਮਾ ਤੇ ਹੋਰ ਮੋਹਤਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly