ਔਰਤ ਬਿਨਾਂ

ਸੁਰਜੀਤ ਸਾਰੰਗ

(ਸਮਾਜ ਵੀਕਲੀ)

ਔਰਤ ਕਦੇ ਝੁਕਦੀ ਨਹੀਂ ਹੁੰਦੀ
ਨਾ ਹੀ ਔਰਤ ਗੁਲਾਮੀ ਕਰਦੀ
ਜਿੰਨੀਆਂ ਮਰਜ਼ੀ ਲਾ ਦਿਓ
ਪਾਬੰਦੀਆਂ
ਔਰਤ ਆਪਣੀ ਮਨਮਾਨੀ ਕਰਦੀ
ਇਹ ਗੱਲ  ਕੋਈ ਸਮਝ ਨਹੀਂ
ਸਕਿਆ
ਕਿਵੇਂ ਅੱਖ ਵਿੱਚ ਪਾਣੀ ਭਰਦੀ
ਕਦੇ ਫੁੱਲਾਂ ਵਾਂਗ ਹੈ ਜੇ ਕੋਮਲ
ਕਦੇ ਬਣ ਤਲਵਾਰ ਇਹ ਵਡਦੀ
ਔਰਤ ਬਿਨਾਂ ਨਹੀਂ ਚੱਲ ਸਕਦਾ ਜਹਾਨ
ਔਰਤ ਬਿਨਾਂ ਨਹੀਂ ਤੇਰੀ ਕੋਈ
ਪਹਿਚਾਣ
ਔਰਤ ਦੀ ਕੁੱਖ ਵਿਚੋਂ ਲਿਆ ਜਨਮ ਤੂੰ
ਇਨ੍ਹਾਂ ਬਿਨਾਂ ਇਹ ਜਹਾਨ ਸ਼ਮਸ਼ਾਨ
ਮਾਂ ,ਭੈਣ, ਧੀ, ਪਤਨੀ ਦੇ ਅਨੋਖੇ ਰਿਸ਼ਤੇ
 ਜਿਹੜੇ ਨਿਭਾਉਦੀ ਔਰਤ
ਇਹ ਨਿਭਾਉਣੇ ਸੌਖੇ ਨਹੀਂ
ਔਰਤ ਬਿਨਾਂ ਤੇਰੀ ਕੋਈ ਪਹਿਚਾਣ ਨਹੀਂ।
ਸੁਰਜੀਤ ਸਾਰੰਗ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   *ਗੀਤ*
Next articleਮਹਿੰਗਾਈ