(ਸਮਾਜ ਵੀਕਲੀ)
ਬੋਲਣਾ
ਸੱਚ ਬੋਲਣਾ ਗੁਨਾਹ
ਸਮੇਂ ਸਿਰ ਬੋਲਣਾ ਗੁਨਾਹ ਹੈ
ਜੇ ਗੁਨਾਹ ਹੈ
ਤਾਂ ਮੈਂ ਬੋਲਦਾ ਹਾਂ
ਜਦ ਲੋਕ ਚੁੱਪ ਹੋਣ
ਸਿਸਟਮ ਚੀਕਦਾ ਹੋਵੇ
ਨਿਆ ਪਾਲਿਕਾ ਖਾਮੋਸ਼ ਹੋਵੇ
ਪੁਲਿਸ ਗਰਮ ਤੇ ਸਰਗਰਮ ਹੋਵੇ
ਕਾਰਜ ਪਾਲਿਕਾ ਤੇ ਵਿਧਾਨ ਪਾਲਿਕਾ
ਰਿਸ਼ਵਤਖੋਰ ਹੋਵੇ
ਉਸ ਵੇਲੇ ਬੋਲਣਾ ਗੁਨਾਹ ਹੈ
ਜੋ ਬੋਲੇ ਸੋ ਗਦਾਰ
ਬੋਲਣਾ ਸਭ ਤੋਂ ਖਤਰਨਾਕ ਹੁੰਦਾ ਏ
ਤਾਂ ਮੈਂ ਬੋਲਦਾ ਹਾਂ
ਚੁੱਪ ਰਹੋ, ਦੇਖੋ ਤੇ ਸੁਣੋ
ਪਰ ਬੋਲੋ ਨਾ
ਬੋਲਣਾ ਨਹੀਂ
ਜੇ ਬੋਲੋਗੇ ਤਾਂ ਤੁਸੀਂ ਸਰਕਾਰ ਦੇ ਮੁਜ਼ਰਮ ਹੋ
ਸੋ ਕਦੇ ਵੀ ਬੋਲੋ ਨਾ
ਬੋਲਣਾ ਇਹਨਾਂ ਸਮਿਆਂ ਵਿਚ ਗੁਨਾਹ ਹੈ
ਤੁਸੀਂ ਗੁਨਾਹ ਨਾ ਕਰੋ
ਤੁਸੀਂ ਸਾਊ ਤੇ ਸੀਲ ਬਣੋ
ਕੁੱਝ ਵੀ ਬੋਲੋ ਨਾ
ਬੋਲਣਾ ਗੁਨਾਹ ਹੈ
ਤੁਸੀਂ ਜੇ ਜਿਉਂਦੇ ਹੋ
ਸਿਰ ਚੱਕ ਕੇ ਤੁਰੋ
ਲਾਸ਼ਾਂ ਨਾ ਬਣੋ
ਮਨੁੱਖ ਬਣੋ
ਇਨਸਾਨ ਬਣੋ
ਜ਼ੁਲਮ ਵਿਰੁੱਧ ਅੜੋ
ਇਹ ਗੁਨਾਹ ਸਦਾ ਹੀ ਕਰੋ
ਬੋਲਣ ਦਾ ਗੁਨਾਹ ਕਰੋ
ਵੱਡੀਆਂ ਤੇ ਮੋਟੀਆਂ ਕਲਮਾਂ ਚੁੱਪ ਹਨ
ਲੇਖਕ ਇਨਾਮ ਤੇ ਪੁਰਸਕਾਰ ਲੈਣ ਗਏ ਨੇ
ਜੇ ਤੁਸੀਂ ਬੋਲੇ ਨੀਂ
ਸਮਾਂ ਬੋਲੇਗਾ
ਇਤਿਹਾਸ ਬੋਲੇਗਾ
ਬੋਲੋ ਬੋਲੋ
ਬੋਲਣ ਦਾ ਗੁਨਾਹ ਕਰੋ
ਮੈਂ ਬੋਲਾਂਗਾ
ਬੁੱਧ ਸਿੰਘ ਨੀਲੋਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly