ਗਰੀਬ ਪਰਿਵਾਰ ਨੇ ਲਗਾਈ ਪੰਜਾਬ ਸਰਕਾਰ ਕੋਲੋਂ ਮਦਦ ਦੀ ਗੁਹਾਰ
ਕਪੂਰਥਲਾ , 28 ਜੁਲਾਈ (ਕੌੜਾ)- ਜ਼ਿਆਦਾ ਮੌਨਸੂਨ ਹੋਣ ਕਾਰਨ ਬਰਸਾਤ ਆਪਣਾ ਕਹਿਰ ਵਾਪਰ ਰਹੀ ਹੈ, ਅਤੇ ਜਿਆਦਾ ਬਾਰਿਸ਼ ਆਉਣ ਨਾਲ ਕਈ ਪਿੰਡਾਂ ਵਿਚ ਕੱਚੇ ਮਕਾਨਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆ ਹਨ ਅਤੇ ਹੋਰ ਵੀ ਕਈ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਇਸੇ ਤਰਾਂ ਕਪੂਰਥਲਾ ਦੇ ਪਿੰਡ ਪ੍ਰਵੇਜ ਨਗਰ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪੈਣ ਕਾਰਨ ਘਰ ਦਾ ਸਾਰਾ ਸਮਾਨ ਖਰਾਬ ਹੋ ਚੁੱਕਾ ਹੈ ਉਥੇ ਹੀ ਦਿਹਾੜੀ ਟੱਪਾ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਗਰੀਬ ਦਾ ਭਾਂਵੇ ਨਿੱਤ ਵਰਤੋਂ ਵਾਲਾ ਜਰੂਰੀ ਸਮਾਨ ਨੁਕਸਾਨਿਆ ਗਿਆ।
ਪਰ ਉਹ ਆਪ ਵਾਲ-ਵਾਲ ਬਚ ਗਏ। ਘਰ ਦੀ ਮਾਲਕਨ ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਘਰ ਦੇ ਕਮਰੇ ਅੰਦਰ ਸੁੱਤਾ ਪਿਆ ਸੀ ਕਿ ਅਚਾਨਕ ਤੜਕਸਾਰ ਉਹ ਉਠ ਖਲੋਏ ਤੇ ਬਚ ਗਏ ਅਤੇ ਉਸ ਦੀ ਪੋਤੀ ਅਨਾਇਰਾ 3 ਸਾਲ ਅੰਦਰ ਸੁਤੀ ਪਈ ਸੀ। ਛੱਤ ਡਿੱਗਣ ਤੇ ਅਨਾਇਰਾ ਇੱਕ ਪਾਸੇ ਕੰਧ ਨਾਲ ਲੱਗਣ ਤੇ ਬਚਾਅ ਹੋ ਗਿਆ। ਪਰਵਿੰਦਰ ਕੌਰ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਅੰਦਰ ਪਿਆ ਸਮਾਨ ਜਿਸ ਵਿੱਚ ਅਲਮਾਰੀ, ਬੈੱਡ, ਕੂਲਰ, ਬਰਤਨ ਤੇ ਹੋਰ ਸਮਾਨ ਬੁਰੀ ਤਰਾਂ ਨੁਕਸਾਨੇ ਗਏ। ਉਨਾਂ ਦੱਸਿਆ ਕਿ ਘਰ ਦੇ ਨਾਲ ਲਗਦੇ ਹਿੱਸਿਆਂ ’ਚ ਵੀ ਤਰੇੜਾਂ ਆ ਗਈਆਂ ਹਨ ਤੇ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਉਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਯੋਗ ਸਹਾਇਤਾ ਮੁਹੱਈਆ ਕਰਵਾਈ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly