ਦਸਮੇਸ਼ ਕਾਲਜ ਆਫ਼ ਨਰਸਿੰਗ ਫਰੀਦਕੋਟ ਦੇ ਵਿਦਿਆਰਥੀਆਂ ਨੇ ਪਡੈਟਰਿਕ ਵਰਕਾਸ਼ਪ ’ਚ ਕੀਤੀ ਸ਼ਮੂਲੀਅਤ 

ਫ਼ਰੀਦਕੋਟ/ਭਲੂਰ 27 ਜੁਲਾਈ (ਬੇਅੰਤ ਗਿੱਲ ਭਲੂਰ)-ਇੰਡੀਅਨ ਅਕੈਡਮੀ ਆਫ ਪਡੈਟਰਿਕ ਅਤੇ ਨੈਸ਼ਨਲ ਨਿਉਨੌਟੌੋਲੋਜੀ ਫੋਰਮ (ਬਰਾਂਚ ਫਰੀਦ ਅਕੈਡਮੀ ਆਫ ਪਡੈਟਰਿਕ ਦੀ ਮੱਦਦ ਨਾਲ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਵਰਕਸ਼ਾਪ ਲਗਾਈ ਗਈ।  ਇਸ ਮੌਕੇ ਦਸਮੇਸ਼ ਨਰਸਿੰਗ ਕਾਲਜ ਆਫ਼ ਫ਼ਰੀਦਕੋਟ ਦੇ ਬੀ.ਐਸ. ਨਰਸਿੰਗ ਦੇ ਚੌਥੇ ਸਮੈਸਟਰ  ਦੇ ਵਿਦਿਆਰਥੀਆਂ ਦੇ ਨਾਲ ਮਿਸਿਜ਼ ਰਨਦੀਪ ਕੌਰ ਟਿਉਟਰ ਅਤੇ ਮਿਸਿਜ਼ ਮਨਪ੍ਰੀਤ ਕੌਰ ਟਿਉਟਰ ਨੇ ਭਾਗ ਲਿਆ। ਇਹ ਵਰਕਸ਼ਾਪ ਬਹੁਤ ਹੀ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜੀ।ਦਸਮੇਸ਼ ਕਾਲਜ ਆਫ਼ ਨਰਸਿੰਗ ਕਾਲਜ ਦੇ ਡਾਇਰੈਕਟਰ ਡਾਕਟਰ ਗੁਰਸੇਵਕ ਸਿੰਘ ਅਤੇ ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ  ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ  ਡਾ. ਸ਼ਸੀਕਾਂਤ ਧੀਰ ਡੀ.ਐਮ. ਨਿਓਨੈਟੋਲੋਜੀ ਐਚ.ਓ.ਡੀ ਪਡੈਟਰਿਕ ਡਿਪਾਰਟਮੈਂਟ, ਡਾਕਟਰ ਸੀਮਾ ਰਾਏ ਐਸੋਸੀਏਟ ਪ੍ਰੋਫੈਸਰ ਪਡੈਟਰਿਕ ਡਿਪਾਰਟਮੈਂਟ ਅਤੇ ਦਸਮੇਸ਼ ਕਾਲਜ ਆਫ਼ ਨਰਸਿੰਗ ਫਰੀਦਕੋਟ ਦੇ ਪ੍ਰਿੰਸੀਪਲ ਡਾਕਟਰ ਸ਼ਰਦ ਚੰਦ ਗੁਪਤਾ, ਡਾ ਗੁਰਮੀਤ ਕੌਰ ਸੇਠੀ, ਡਾ ਮਨੋਹਰ ਸਿੰਘ ਪਰਹਾਰ, ਮਿਸਿਜ਼ ਮਨਪ੍ਰੀਤ ਕੌਰ ਸੇਖੋ ਐਸੋਸੀਏਟ ਪ੍ਰੋਫੈਸਰ, ਮਿਸਿਜ ਰਮਨਦੀਪ ਕੌਰ ਐਸ਼ੀਸਟੈਂਟ ਪ੍ਰੋਫੈਸਰ ਓ.ਬੀ.ਜੀ ਡਿਪਾਰਟਮੈਂਟ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸ਼ਲਾਘਾਯੋਗ ਟਰੇਨਿੰਗ ਦਿੱਤੀ ਅਤੇ ਬੱਚਿਆਂ ਨੇ ਬੜੇ ਸੁਚੱਜੇ ਢੰਗ ਨਾਲ ਇਸ ਵਰਕਸ਼ਾਪ ’ਚ ਭਾਗ ਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੇਂ ਦੀ ਸਿਰਜਣਾ ਕਰਨ ਵਿਚ ਮਾਂ-ਬਾਪ ਅਤੇ  ਅਧਿਆਪਕਾਂ ਦਾ ਹੁੰਦਾ ਵੱਡਾ ਰੋਲ_ਡਾ. ਪ੍ਰਭਦੇਵ ਬਰਾੜ
Next articleਭਾਸ਼ਾ ਵਿਭਾਗ ਫਰੀਦਕੋਟ ਵੱਲੋਂ 30 ਜੁਲਾਈ ਨੂੰ  ਕਰਵਾਇਆ ਜਾ ਰਿਹਾ ਕਵੀ ਦਰਬਾਰ_ ਮਨਜੀਤ ਪੁਰੀ