ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀਆਂ ਅਮਾਨਵੀ ਘਟਨਾਵਾਂ ਵਿਰੁੱਧ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਫਿਲੌਰ ਵਿੱਚ ਵਿਸ਼ਾਲ ਅਰਥੀ ਫੂਕ ਮੁਜਾਹਰਾ। 

ਫਿਲੌਰ, ਅੱਪਰਾ (ਜੱਸੀ)-‘ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ’ ਤਹਿਸੀਲ ਫਿਲੌਰ ਦੇ ਮੁਲਾਜਮਾ ਵਲੋਂ, ਉਤਰ-ਪੂਰਬੀ ਸੂਬੇ ਮਨੀਪੁਰ ਵਿਖੇ ਦੋ ਔਰਤਾਂ ਦਾ ਵਹਿਸ਼ੀਆਨਾ ਸਮੂਹਿਕ ਬਲਾਤਕਾਰ ਕਰਨ ਉਪਰੰਤ ਉਨ੍ਹਾਂ ਨੂੰ ਸ਼ਰੇਆਮ ਨਿਰਵਸਤਰ ਕਰਕੇ ਘਮਾਉਣ ਅਤੇ ਸੂਬੇ ਅੰਦਰ ਅਣਗਿਣਤ ਇਸਤਰੀਆਂ ਨਾਲ ਅਜਿਹਾ ਹੀ ਅਮਾਨਵੀ ਜ਼ਬਰ ਕਰਨ ਵਿਰੁੱਧ ਫਿਲੌਰ ਵਿਖੇ ਰੋਹ ਭਰਿਆ ਮਾਰਚ ਕੀਤਾ ਗਿਆ ਤੇ ਕੇਂਦਰ ਤੇ ਮਨੀਪੁਰ ਦੀ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਸਮੇਂ ਰੋਸ ਪ੍ਰਦਰਸ਼ਨ ਦੀ ਅਗਵਾਈ ਸਤਵਿੰਦਰ ਸਿੰਘ, ਹਰਕੰਵਲ ਸਿੰਘ ਸੰਧੂ, ਸੰਜੀਵ ਕੁਮਾਰ, ਕੁਲਦੀਪ ਕੌੜਾ,ਬੂਟਾ ਮਸਾਣੀ, ਬਲਵਿੰਦਰ ਪਾਲ ਤੇ ਕਮਲਜੀਤ ਕੌਰ ਨੇ ਸਾਂਝੇ ਤੌਰ ਤੇ ਕੀਤੀ।
ਇਸ ਮੌਕੇ ਇਕੱਤਰ  ਭਾਰੀ ਗਿਣਤੀ ਮੁਲਾਜਮਾ ਨੂੰ  ਸੰਬੋਧਨ ਕਰਦਿਆਂ  ਸੁਰਿੰਦਰ ਕੁਮਾਰ ਪੁਆਰੀ ਸੂਬਾ ਕਨਵੀਨਰ ਸਾਂਝਾ ਅਧਿਆਪਕ ਮੋਰਚਾ ਅਤੇ ਕਰਨੈਲ ਫਿਲੌਰ ਸੂਬਾ ਪ੍ਰੈਸ ਸਕੱਤਰ ਨੇ ਕਿਹਾ ਕਿ ਮਨੀਪੁਰ ਵਿੱਚ ਦੋ ਮਹੀਨਿਆਂ ਤੋਂ ਹਜ਼ੂਮੀ ਹਿੰਸਾ, ਸਾੜ ਫੂਕ, ਕਤਲੇਆਮ, ਔਰਤਾਂ ਦੀ ਨਗਨ ਪਰੇਡ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਕੇਂਦਰ ਅਤੇ ਸੂਬਾ ਸਰਕਾਰਾਂ ਉਕਤ ਮਨੁੱਖੀ ਘਾਣ ਨੂੰ ਤਮਾਸ਼ਬੀਨਾਂ ਬਣ ਕੇ ਦੇਖ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਲੰਘੀ 3 ਮਈ ਤੋਂ ਜਾਰੀ ਇਨ੍ਹਾਂ ਦਿਲ ਹਿਲਾਊ ਵਾਰਦਾਤਾਂ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਰੇ 79 ਦਿਨ ਆਪਣਾ ਮੂੰਹ ਨਹੀਂ ਖੋਲ੍ਹਿਆ। ਇੰਨਾ ਹੀ ਨਹੀਂ ਹਜ਼ਾਰਾਂ ਲੋਕਾਂ ਵੱਲੋਂ ਆਪਣੇ ਘਰ-ਘਾਟ ਛੱਡ ਕੇ ਆਪਣੇ ਹੀ ਦੇਸ਼ ਵਿਚ ਸ਼ਰਣਾਰਥੀ ਬਣ ਕੇ ਰਿਲੀਫ ਕੈਂਪਾਂ ਵਿੱਚ ਰਹਿਣ ਦੀਆਂ ਖਬਰਾਂ ਨਾਲ ਵੀ ਭਾਜਪਾ ਸਰਕਾਰ ਦੇ ਚਾਲਕਾਂ ਦਾ ਮਨ ਨਹੀਂ ਪਸੀਜਿਆ। ਉੱਤੋਂ ਹੱਦ ਇਹ ਕਿ  ਸੰਸਦ ਦੇ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਵਲੋਂ ਮਨੀਪੁਰ ਦੇ ਹਾਲਾਤ ‘ਤੇ ਚਰਚਾ ਕਰਨ ਅਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕਰਨ ‘ਤੇ ਸ਼ੈਸ਼ਨ ਮੁਲਤਵੀ ਕਰ ਦਿੱਤਾ ਗਿਆ ਅਤੇ ਇਸ ਕੁਕਰਮ ਵਿਰੁੱਧ ਆਵਾਜ਼ ਉਠਾਉਣ ਵਾਲੇ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
ਇਸ ਸਮੇਂ ਆਗੂਆਂ ਮੰਗ ਕੀਤੀ ਕਿ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨੋਂ ਅਸਫਲ ਰਹਿਣ ਕਰਕੇ ਸੂਬੇ ਦੇ ਮੁੱਖ ਮੰਤਰੀ ਨੂੰ  ਫੌਰੀ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਫਿਰਕੂ ਤੇ ਨਸਲੀ ਹਿੰਸਾ ਨੂੰ ਸ਼ਹਿ ਦੇਣ ਵਾਲੇ ਅਧਿਕਾਰੀਆਂ ਤੇ ਸਿਆਸਤਦਾਨਾਂ ਖਿਲਾਫ ਵੀ ਅਜਿਹੀ ਹੀ ਸਖ਼ਤ ਕਾਰਵਾਈ ਕੀਤੀ ਜਾਣੀ  ਚਾਹੀਦੀ ਹੈ ਤੇ ਮਨੀਪੁਰ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸਾਈ ਮੱਤ ਨੂੰ ਮੰਨਣ ਵਾਲੇ ਅਨੂਸੂਚਿਤ ਕਬੀਲੇ ਤੇ ਕੁੱਕੀ ਕਬੀਲੇ ਦੇ ਲੋਕਾਂ ਤੇ ਨਸ਼ਲਕੁਸ਼ੀ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਭਿਆਨਕ ਹਮਲੇ ਬੰਦ ਕੀਤੇ ਜਾਣ। ਇਸ ਸਮੇਂ ਜਸਪਾਲ ਸੰਧੂ, , ਸਰਬਜੀਤ ਢੇਸੀ, ਲੇਖ ਰਾਜ ਪੰਜਾਬੀ, ਹਰਮੇਸ਼ ਰਾਹੀ, ਨਰਿੰਦਰ ਸੰਘਾ, ਜਗਜੀਤ ਰੰਧਾਵਾ, ਬਲਵਿੰਦਰ ਕੁਮਾਰ, ਹਰੀਸ਼ ਕੁਮਾਰ, ਅੰਗਰੇਜ਼ ਸਿੰਘ, ਗੋਪਾਲ ਸਿੰਘ ਰਾਵਤ, ਹਰੀ ਚੰਦ, ਕਮਲਦੀਪ ਸ਼ਰਮਾਂ, ਮਨਪ੍ਰੀਤ ਸਿੰਘ, ਬੁੱਧ ਰਾਮ,, ਦਵਿੰਦਰ ਕੁਮਾਰ ਛੋਕਰਾਂ,ਹਰਜਿੰਦਰ ਸਿੰਘ, ਜੋਗਿੰਦਰ ਪਾਲ, ਜੀਤ ਰਾਮ, ਤਾਰਾ ਸਿੰਘ, ਬਲਵੀਰ ਗੁਰਾਇਆ, ਸੱਤਪਾਲ ਮਹਿੰਮੀ, ਸੁਰਿੰਦਰ ਸਿੰਘ ਗੜੵਾ, ਸ਼ਿਵਦਾਸ, ਕ੍ਰਿਸ਼ਨ ਪਾਲ, ਰਤਨ ਸਿੰਘ, ਅਸ਼ੋਕ ਕੁਮਾਰ, ਜਗਸੀਰ ਸਿੰਘ, ਜਗਜੀਤ ਸਿੰਘ, ਰਕੇਸ਼ ਕੁਮਾਰ, ਰਸ਼ਪਾਲ ਖਹਿਰਾ, ਕਿ੍ਸ਼ਨ ਲੋਹਟ, ਕੁਲਵੀਰ  ਛੋਕਰਾਂ,ਵਿਸ਼ਾਲ ਸੈਣੀ, ਰਾਮ ਕਿਸ਼ਨ, ਪਿਰਥੀ ਚੰਦ, ਦਰਸ਼ਨ ਰਾਮ ਬਿਲਗਾ, ਹੁਕਮ ਚੰਦ, ਹਰਜਿੰਦਰ ਸ਼ਾਹਪਰੀ, ਬੂਟਾ ਸਿੰਘ, ਤਰਲੋਕ ਸਿੰਘ, ਮੋਹਨ ਲਾਲ, ਪੂਰਨ ਚੰਦ, ਸੁਖਦੇਵ ਸਿੰਘ, ਸੁਸ਼ੀਲ ਕੁਮਾਰ, ਪਵਨ ਕੁਮਾਰ, ਮਨਦੀਪ ਸਿੰਘ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਕਾਲਜ ਤੇ ਹਸਪਤਾਲ ਅੰਦਰ ਹਾਈਐਂਡ ਅਲਟਰਾ ਸਾਊਂਡ ਤੇ ਕਲਰ ਡਾਪਲਰ ਮਸ਼ੀਨਾਂ ਵਾਲਾ ਨਵਾਂ ਯੂਨਿਟ ਹੋਵੇਗਾ ਤਿਆਰ_ ਸੇਖੋਂ
Next articleਏਹੁ ਹਮਾਰਾ ਜੀਵਣਾ ਹੈ -346