ਸੁਣ ਨੀ ਨਦੀਏ

ਡਾ ਮੇਹਰ ਮਾਣਕ 

(ਸਮਾਜ ਵੀਕਲੀ)

ਨਦੀਏ ਹੁਣ ਛੱਡ ਵੀ ਦੇ ਮਨ ਦੇ ਕਵੱਲੇ ਖੋਰ ਨੂੰ।
ਗੁਨਾਹ ਕਿਸੇ ਹੋਰ ਦਾ ਤੇ ਸਜ਼ਾ ਕਿਸੇ ਹੋਰ ਨੂੰ।
ਜੋ ਵੀ ਚੜ੍ਹਿਆ ਅੜਿੱਕੇ ਧੂਹ ਕਬਰਾਂ ਤੱਕ ਲੈ ਗਈ
ਬਸ ਸਭ ਦੇਖਦੇ ਰਹਿ ਗਏ ਤੇਰੇ ਗੁੱਸੇ ਦੀ ਲੋਰ ਨੂੰ।
ਜਾਣਦਾ ਹਾਂ ਕਸੂਰ ਸਾਡਾ ਵੀ ਸੀ ਕਿਤੇ ਨਾ ਕਿਤੇ
ਅਸੀਂ ਵੀ ਨਹੀਂ ਰੋਕਿਆ ਬਦਚਲਣ ਤੇ ਮੂੰਹ ਜ਼ੋਰ ਨੂੰ।
ਬੜੀ ਮੁਰਦਲੀ਼ ਤੇ ਦੋਗਲੀ਼ ਹੋ ਗਈ ਐ ਇਹ ਅਵਾਮ
ਮਾਰੇ ਡਾਕੂਆਂ ਤਾਈਂ ਸਲਾਮਾਂ ਕੁੱਟ ਧਰੇ ਕਮਜ਼ੋਰ ਨੂੰ।
ਬੜਾ ਵਾਜਬ ਹੈ ਤੇਰਾ ਇੰਝ ਮੈਦਾਨ ‘ਚ ਉਤਰ ਆਉਣਾ
ਹੈ ਨਹੀਂ ਦੇਖ ਹੁੰਦਾ ਇਉਂ ਟੁੱਟ ਰਹੀ ਸਾਹਾਂ ਦੀ ਡੋਰ ਨੂੰ।
ਤਖ਼ਤ ਦੀ ਸ਼ਹਿ ਤੇ ਜਿੰਨ੍ਹਾਂ ਦਲਾਲਾਂ ਨੱਪੇ ਨੇ ਤੇਰੇ ਰਾਹ
ਉਨ੍ਹਾਂ ਹੀ ਖਪਾ ਲਿਆ ਹੈ ਮੇਰੀ ਹਰ ਪਗਡੰਡੀ ਤੇ ਗੋਹਰ ਨੂੰ।
ਤੇਰੇ ਰਾਹਾਂ ‘ਚ ਖੜ੍ਹਾ ਕਰ ਛੁੱਪ ਗਏ ਨੇ ਜੋ ਆਪ ਕਿਤੇ
ਸਾਧਾਂ ਨੂੰ ਭੁਗਤਣੀ ਪੈ ਗਈ ਚੋਟ ਆਈ ਨਾਂ ਕਿਸੇ ਚੋਰ ਨੂੰ।
ਭਾਵੇਂ ਬਦੀਆਂ ਅਤੇ ਨਦੀਆਂ ਦੀ ਨਾਂ ਸਾਂਝ ਸਦੀਆਂ ਤੋਂ
ਪਰ ਦਿੱਤੇ ਇਨ੍ਹਾਂ ਜ਼ਖਮਾਂ ਉੱਤੇ ਕੌਣ ਆ ਕਰੂ ਟਕੋਰ ਨੂੰ।
ਡਾ ਮੇਹਰ ਮਾਣਕ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleवंचित अनुसूचित जातियों के संदर्भ में डॉ भीमराव अंबेडकर का दर्शन: एक पुनर्विचार व वर्तमान संदर्भ में प्रासंगिकता
Next articleਅਰਾਈਆਂਵਾਲਾ ਪਹੁੰਚੇ ਫ਼ਿਲਮ ਨਿਰਦੇਸ਼ਕ ਮਨਪ੍ਰੀਤ ਸਿੰਘ  ਬਰਾੜ ਨੇ ਫ਼ਰੀਦਕੋਟੀਆਂ ਨਾਲ ਕੀਤੇ ਫ਼ਿਲਮੀ ਤਜਰਬੇ ਸਾਂਝੇ