(ਸਮਾਜ ਵੀਕਲੀ)
ਐ ਸਮਾਜ, ਤੇਰਾ ਹੋਸਾ਼ਪਣ,
ਕਦੋ ਮੁੱਕਣਾ?
ਹਰ ਇੱਕ ਲੜਾਈ ਜਾਂ ਜੰਗ ਵਿੱਚ,
ਇਕ ਔਰਤ ਨੂੰ ਹੀ ਪੈਂਦਾ ਸੁੱਕਣਾ।
ਇਸ ਮਰਦ ਭਰੇ ਸਮਾਜ ਵਿਚ
ਭਾਵੇਂ ਲੜਾਈ ਹੋਵੇ ਧਰਮਾਂ ਦੀ
ਜਾਇਦਾਦਾਂ ਦੀ,
ਭਾਵੇਂ ਹੋਵੇ ਦੋ ਮਜ੍ਹਵਾਂ ਦੀ,
ਇਸ ਔਰਤ ਨੂੰ ਹੀ
ਨਹੀਂ ਮੈਂ ਕਹਾਂਗੀ ‘ਵਿਚਾਰੀਂ’ ਔਰਤ ਨੂੰ ਹੀ ਕਿਉਂ ਪੈਂਦਾ? ਸੰਤਾਪ ਝਲਣਾ।
ਮਰਦ ਰਹਿ ਜਾਂਦਾ ਪਾਕ ਪਵਿੱਤਰ,
ਤੇ ਔਰਤ ਇੱਜ਼ਤ ਨੂੰ ਤਾਰ-ਤਾਰ ਕਰਨਾ।
ਇਹ ਮਰਦ ਭਰਿਆ ਸਮਾਜ ਸਦਾ ਤਿਆਰ ਰਹਿੰਦਾ।
ਆਪਣੀ ‘ਅਪਾਹਜ਼ ਮਰਦਾਨਗੀ’ ਨੂੰ ਸਮਝਦਾ, ਕਿੳਂ ਆਪਣੀ ਮਰਦਾਨਗੀ?
ਸਰਿਤਾ ਦੇਵੀ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly