ਆਸ਼ਿਕ ਕਵੀ

(ਸਮਾਜ ਵੀਕਲੀ)

ਸ਼ਿਵ ਕੁਮਾਰ ਸੀ ਕਵੀ ਪੋਠੋ ਹਾਰ ਦਾ,
ਇਕਾਂਤ ਦੇ ਵਿੱਚ ਬੈਠਾ ਲੂਣਾਂ ਨੂੰ ਹਾਕਾਂ ਮਾਰਦਾ।
ਸ਼ਿਵ ਕੁਮਾਰ ਸੀ ਵਿਆਹਿਆ ਗਿਆ,
ਫਿਰ ਵੀ ਲੂਣਾਂ ਲੂਣਾਂ ਕਰਦਾ, ਹਾਰ ਗਿਆ।
ਪੰਜਾਬੀ ਸਾਹਿਤ ਦੇ ਵੱਡੇ ਵਡੇਰੇ ਕਵੀ ਹੋਏ,
ਪ੍ਰੋਫੈਸਰ ਮੋਹਨ ਸਿੰਘ ਪ੍ਰੋ ਪੂਰਨ ਸਿੰਘ ਖੁਲੀ ਕਵਿਤਾ ਵਾਲੇ।
ਪੰਜ ਦਰਿਆ ਕੱਢਦੇ ਸੀ ਰਸਾਲਾ ਪ੍ਰੋ ਮੋਹਨ ਸਿੰਘ
ਹੁਣ ਕੱਢੇ ਮੇਰਾ ਦੋਸਤ ਮਾਂਗਟ ਭੁਪਿੰਦਰ ਸਿੰਘ।
ਲੂਣਾ ਇੱਕ ਬਹੁਤ ਵੱਡਾ ਕਾਵਿ ਸੰਗ੍ਰਹਿ ਸੀ ਸ਼ਿਵ ਕੁਮਾਰ ਦਾ,
ਪੰਜਾਬੀ ਸਾਹਿਤ ਦੇ ਅਸਮਾਨ ਵਿੱਚ ਵੱਡਾ ਗ੍ਰਹਿ ਸੀ ਲਿਸ਼ਕਾਰੇ ਮਾਰਦਾ।
ਲੂਣਾ ਉਸ ਦੀ ਮਾਸ਼ੂਕ ਸੀ, ਜਿਸ ਬਿਨਾ ਉਹ ਸਾਹ ਨਹੀਂ ਸੀ ਲੈਂਦਾ,
ਯਾਰਾਂ ਮਿਤਰਾਂ ਵਿੱਚ ਵੀ ਬੈਠਦਾ, ਹਮੇਸ਼ਾ ਉਹਨੂੰ ਯਾਦ ਕਰਦਾ ਰਹਿੰਦਾ।
ਤੂਰ ਵਰਗੇ ਕਵੀ ਤਾਂ ਉਸਦੇ ਮੂਹਰੇ ਬੌਨੇ ਲੱਗਦੇ,
ਸ਼ਿਵ ਤਾਂ ਹੀਰਿਆਂ ਦੇ ਹਾਰ ਵਿੱਚ ਸੀ ਨਗੀਨੇ ਲਗਦੇ।
ਮਹਿਫਲਾਂ ਦੇ ਵਿੱਚ ਚੁਪ ਦਾ ਸੀ ਦਾਨ ਬਖਸ਼ਦੇ,
ਗਾਉਂਦੇ ਸੀ ਤਾਂ ਪੂਰੀ ਹੇਕ ਵਿੱਚ  ਵਰਸਦੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਗੜੇ ਸਿਸਟਮ ਤੋਂ ਲੋਕ, ਤੰਗ ਜੁੱਤੀ ਦੇ ਲੱਗਣ ਵਾਂਗ ਪ੍ਰੇਸ਼ਾਨ ਹਨ   
Next articleਭਲਕੇ ਹੋਵੇਗਾ ਲੇਖਕ ਸੁੰਦਰ ਪਾਲ ਪ੍ਰੇਮੀ ਨਾਲ ਪੰਜਾਬੀ ਲੇਖਕ ਮੰਚ ਫਰੀਦਕੋਟ ਵੱਲੋਂ ਰੂ-ਬ-ਰੂ ਸਮਾਗਮ