*ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਪੰਜਾਬ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਕਰਵਾਏ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਤੋਂ ਵਾਪਿਸ ਆਉਣ ਤੇ ਪਿੰਡ ਵਾਸੀਆਂ ਵੱਲੋਂ ਬੱਚਿਆਂ ਦਾ ਕੀਤਾ ਗਿਆ ਭਰਵਾਂ ਸਵਾਗਤ। 

(ਸਮਾਜ ਵੀਕਲੀ)-ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਪੰਜਾਬ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ,ਸ਼ਿਮਲਾ ਵਿਖੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੀ ਰਹਿਨੁਮਾਈ ਹੇਠ ਰਾਜ ਪੱਧਰੀ ਕੱਬ ਬੁਲਬੁਲ ਉਤਸਵ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਕੱਬ ਬੁਲਬੁਲ ਸੈਕਸ਼ਨ ਦੇ ਬੱਚਿਆਂ ਨੇ ਭਾਗ ਲਿਆ। ਇਸ ਰਾਜ ਪੱਧਰੀ ਉਤਸਵ ਵਿੱਚ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦੀ ਰਹਿਨੁਮਾਈ ਹੇਠ ਬਠਿੰਡਾ ਜ਼ਿਲ੍ਹੇ ਦੇ ਕੱਬ ਮਾਸਟਰ ਜਤਿੰਦਰ ਸ਼ਰਮਾ ਦੀ ਅਗਵਾਈ ਵਿੱਚ  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾੰਦਰ ਪੱਤੀ ਕੋਟ ਸ਼ਮੀਰ ਦੇ ਬੱਚਿਆਂ ਨੇ ਭਾਗ ਲਿਆ।

ਸਟੇਟ ਪੱਧਰੀ ਉਤਸਵ ਵਿੱਚ ਸਕੂਲ 10 ਬੱਚਿਆਂ ਨੇ ਭਾਗ ਲਿਆ। ਇਸ ਉਤਸਵ ਵਿੱਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਦੇਸ਼ ਭਗਤੀ ਗੀਤ, ਲੋਕ ਨਾਚ, ਲੋਕ ਗੀਤ, ਜੰਗਲ ਡਾਂਸ, ਕਹਾਣੀ ਸੁਣਾਉਣਾ, ਪੇਪਰ ਕਰਾਫਟ, ਡਰਾਇੰਗ, ਰੰਗੋਲੀ, ਸਟੋਰੀ ਪਲੇ, ਕਵੀਸ਼ਰੀ, ਗਰੈਂਡ ਹਾਲ, ਬੁਲਬੁਲ ਟਰੀ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹੈੱਡ ਟੀਚਰ ਸੁਰਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਸ਼ਮੀਰ  ਸਕੂਲ ਦੇ ਵਿਦਿਆਰਥੀਆਂ ਨੇ ਕੁਇਜ਼ , ਰੰਗੋਲੀ, ਫੈੰਸੀ ਡਰੈੱਸ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਲ ਕਰਕੇ ਓਵਰ ਆਲ ਟਰਾਫ਼ੀ ਤੇ ਕਬਜ਼ਾ ਕੀਤਾ। ਬਠਿੰਡਾ ਨੂੰ ਓਵਰ ਆਲ ਟਰਾਫ਼ੀ ਮਿਲਣ ਤੇ ਬਲਦੀਪ ਸਿੰਘ ਸਪੁੱਤਰ ਰਮਨਦੀਪ ਕੌਰ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ, ਜਸਕਰਨ ਸਿੰਘ ਚੇਅਰਮੈਨ ਐਸ,ਐਮ,ਸੀ ਅਤੇ ਮੀਤ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ,ਜਗਰੂਪ ਸਿੰਘ ਗਿੱਲ ਐਮ.ਸੀ,ਪਰਮਜੀਤ ਸਿੰਘ ਪੰਮਾ ਐਮ.ਸੀ,ਗੋਰਾ ਸਿੰਘ ਕੱਬੇ ਪ੍ਰਧਾਨ ਕਾਪ੍ਰੋਰੇਟਿਵ ਸੋਸਾਇਟੀ ਕੋਟਸ਼ਮੀਰ ਅਤੇ ਸਮੂਹ ਨਗਰ ਵੱਲੋਂ ਵਧਾਈ ਦਿੱਤੀ ਗਈ। ਇਸ ਮੌਕੇ ਅਧਿਆਪਕ ਗੁਰਮਿੰਦਰ ਸਿੰਘ,ਸੁਮਨਪ੍ਰੀਤ ਕੌਰ ਸਿੱਧੂ, ਸੁਨੀਤਾ, ਬਿੰਨੀ, ਰਮਨਦੀਪ ਕੌਰ,ਕਿਰਤਪਾਲ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ / ਮਾਣ ਦੀ ਕੀਮਤ
Next articleਆਪ ਆਗੂ ਰਜਿੰਦਰ ਸੰਧੂ ਨੇ ਫਿਰ ਜਿੱਤਿਆ ਹਲਕੇ ਦੇ ਲੋਕਾਂ ਦਾ ਦਿਲ