(ਸਮਾਜ ਵੀਕਲੀ)-ਸੁਰਿੰਦਰ ਕੁਮਾਰ ਇੱਕ ਦੁਕਾਨ ਤੋਂ ਕਿਚਨ ਨਾਲ ਸੰਬੰਧਿਤ ਕੰਮ ਜਿਵੇਂ ਗੈਸ ਦਾ ਚੁਲਾ, ਕੇਤਲੀ ਦਾ ਹੈਂਡਲ ਠੀਕ ਕਰਾਉਣਾ ਆਦਿ ਕੰਮ ਕਰਾਉਂਦਾ ਸੀ। ਦੁਕਾਨਦਾਰ ਬਹੁਤ ਹੀ ਸ਼ਰੀਫ਼ ਹੋਣ ਦੇ ਨਾਲ ਨਾਲ ਆਪਣੇ ਕੰਮ ਲਈ ਜਾਇਜ਼ ਪੈਸੇ ਲਿਆ ਕਰਦਾ ਸੀ ਲੇਕਿਨ ਸੁਰਿੰਦਰ ਕੁਮਾਰ ਹਰ ਵਾਰੀ ਉਸਨੂੰ ਇਹ ਕਿਹਾ ਕਰਦਾ ਸੀ,,, ਮੈਂ ਤੇਰੇ ਤੋਂ ਉਮਰ ‘ਚ ਬਹੁਤ ਵੱਡਾ ਹਾਂ, ਮੇਰੀ ਉਮਰ ਦਾ ਲਿਹਾਜ਼ ਕਰਦੇ ਹੋਏ ਤੂੰ ਇੰਨੇ ਘੱਟ ਪੈਸੇ ਨਾ ਲਿਆ ਕਰ। ਜੇਕਰ ਤੇਰੇ ਪੈਸੇ ਜਿਆਦਾ ਬਣਦੇ ਹੋਣ ਤਾਂ ਬੇਸ਼ੱਕ ਜ਼ਿਆਦਾ ਮੰਗ ਲਿਆ ਕਰ। ਇਸ ਦੇ ਜਵਾਬ ਵਿੱਚ ਉਹ ਦੁਕਾਨਦਾਰ ਇੰਨਾ ਹੀ ਕਹਿ ਦਿਆ ਕਰਦਾ ਸੀ,,,, ਧੰਨਵਾਦ ਜੀ। ਇੱਕ ਦਿਨ ਸੁਰਿੰਦਰ ਕੁਮਾਰ ਉਸਦੀ ਦੁਕਾਨ ਤੋਂ ਗੈਸ ਦੇ ਚੁੱਲੇ ਦਾ ਕੜਾ ਲੈਣ ਵਾਸਤੇ ਗਿਆ ਜਿਸ ਉੱਤੇ ਬਰਤਨ ਰੱਖੇ ਜਾਂਦੇ ਹਨ। ਸੁਰਿੰਦਰ ਦਾ ਪੁਰਾਣਾ ਕੜਾ ਦੇਖਣ ਤੋਂ ਬਾਅਦ ਉਸ ਆਦਮੀ ਨੇ ਉਥੇ ਪਏ ਹੋਏ ਆਪਣੇ ਪੁਰਾਣੇ ਚੁੱਲਿਆਂ ਵਿੱਚੋਂ ਕਿਸੇ ਇੱਕ ਚੁੱਲ੍ਹੇ ਦਾ ਪੁਰਾਣਾ ਕੜਾ ਉਤਾਰ ਕੇ ਸੁਰਿੰਦਰ ਦੇ ਚੁੱਲ੍ਹੇ ਤੇ ਲਾ ਦਿੱਤਾ ਅਤੇ ਇਸਦੀ ਕੀਮਤ ਸੌ ਰੁਪਏ ਦੱਸੀ। ਇਹ ਸਾਰੀ ਖੇਡ ਦੇਖ ਕੇ ਸੁਰਿੰਦਰ ਨੇ ਦੁਕਾਨਦਾਰ ਨੂੰ ਕਿਹਾ,, ਇਹ ਪੈਸੇ ਤਾਂ ਬਹੁਤ ਜ਼ਿਆਦਾ ਹਨ, ਤੂੰ ਮੈਨੂੰ ਨਵੇਂ ਕੜੇ ਦੇ ਬਦਲੇ ਪੁਰਾਣਾ ਕੜਾ ਹੀ ਤਾਂ ਦਿੱਤਾ ਹੈ, ਨਵਾਂ ਕੜਾ ਵੀ 100 ਰੁਪਏ ਵਿੱਚ ਆਉਂਦਾ ਹੈ। ਇਹ ਪੈਸੇ ਬਹੁਤ ਜ਼ਿਆਦਾ ਹਨ। ਇਹ ਸੁਣ ਕੇ ਦੁਕਾਨਦਾਰ ਨੇ ਕਿਹਾ,,, ਬਾਊ ਜੀ, ਇਸ ਤੋਂ ਪਹਿਲਾਂ ਤਾਂ ਤੁਸੀਂ ਕਦੇ ਵੀ ਅਜਿਹੀ ਗੱਲ ਨਹੀਂ ਕਹੀ। ਸੁਰਿੰਦਰ ਨੇ ਉਸ ਦੁਕਾਨਦਾਰ ਨੂੰ ਸੌ ਰੁਪਏ ਦਾ ਨੋਟ ਦਿੰਦੇ ਹੋਏ ਕਿਹਾ,,, ਜੋ ਕੱਟਣਾ ਹੋਵੇ ਕੱਟ ਕੇ ਬਾਕੀ ਮੈਨੂੰ ਮੋੜ ਦੇ। ਇਸ ਤੇ ਦੁਕਾਨਦਾਰ ਨੇ ਦਸ ਰੁਪਏ ਦਾ ਨੋਟ ਦਿੰਦੇ ਹੋਏ ਕਿਹਾ,,, ਇਹ ਲਓ 10 ਰੁਪਏ, ਤੁਹਾਡਾ ਮਾਣ ਰੱਖਣ ਲਈ ਬਸ ਮੈਂ ਏਨਾਂ ਹੀ ਕਰ ਸਕਦਾਂ। ਇਹ ਸੁਣ ਕੇ ਸੁਰਿੰਦਰ ਨੇ ਕਿਹਾ,,,ਬਸ! ਮੇਰੇ ਜਿਹੇ ਵਡੇਰੇ ਆਦਮੀ ਦੀ ਮਾਣ ਦੀ ਸਿਰਫ ਏਨੀ ਹੀ ਕੀਮਤ ਹੈ। ਉਹ ਸੋਚਣ ਲੱਗਿਆ ਕਿ ਇਸ ਨਾਲ਼ੋਂ ਤਾਂ ਚੰਗਾ ਸੀ ਕਿ ਮੈਂ ਇਸ ਨੂੰ ਪੈਸੇ ਘੱਟ ਕਰਨ ਲਈ ਕਹਿੰਦਾ ਹੀ ਨਹੀਂ। ਅਤੇ ਉਹ ਆਪਣੇ ਰਾਹ ਚੱਲ ਪਿਆ। ਉਸਨੂੰ ਦੁਕਾਨਦਾਰ ਦੀ ਚਲਾਕੀ ਦੇ ਵਿਹਾਰ ਦਾ ਪਤਾ ਲਗ ਚੁਕਿਆ ਸੀ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ),
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly