ਚਰਿੱਤਰਵਾਨ ਰਾਵਣ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਰਾਮ ਵੇਲੇ ਦੇ ਜਿਸ ਰਾਵਣ ਨੇ
ਸੀਤਾ ਦਾ ਹਰਣ ਕੀਤਾ ਸੀ,
ਉਸ ਨੇ ਦਸ ਮਹੀਨੇ ਉਸ ਨੂੰ
ਆਪਣੀ ਕੈਦ ‘ਚ ਰੱਖਿਆ ਸੀ।
ਉਸ ਨੇ ਸੀਤਾ ਦੀ ਇੱਜ਼ਤ
ਮਿੱਟੀ ‘ਚ ਨਹੀਂ ਸੀ ਰੋਲੀ।
ਫਿਰ ਵੀ ਉਸ ਦੇ ਪੁਤਲੇ ਬਣਾ ਕੇ
ਸਾੜੇ ਹਰ ਸਾਲ ਜਨਤਾ ਭੋਲ਼ੀ।
ਅੱਜ ਦੇ ਰਾਵਣ ਹਜ਼ਾਰਾਂ ਨਾਰਾਂ ਦੀ
ਇੱਜ਼ਤ ਮਿੱਟੀ ‘ਚ ਜਾਣ ਰੋਲ਼ੀ।
ਉਨ੍ਹਾਂ ਨੂੰ ਅਕਲ ਦੇਣ ਲਈ
ਅੱਗੇ ਨਾ ਆਵੇ ਸੂਰਮਾ ਕੋਈ।
ਉਹ ਬੜੀ ਸ਼ਾਨੋ ਸ਼ੌਕਤ ਨਾਲ
ਸਮਾਜ ਵਿੱਚ ਰਹਿ ਰਹੇ ਨੇ।
‘ਸਾਨੂੰ ਕਿਸੇ ਦਾ ਡਰ ਨਹੀਂ,’
ਆਪਣੇ ਮੂੰਹੋਂ ਕਹਿ ਰਹੇ ਨੇ।
ਪਹਿਲਾਂ ਹੋਏ ਚਰਿੱਤਰਵਾਨ ਰਾਵਣ ਤੇ
ਲੋਕੋ ਚਿੱਕੜ ਸੁੱਟਣਾ ਛੱਡੋ।
ਅੱਜ ਦੇ ਚਰਿੱਤਰਹੀਣ ਰਾਵਣਾਂ ਦਾ
ਸਾਰੇ ਰਲ ਕੇ ਫਾਹਾ ਵੱਢੋ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯਾਦ ਪੁਰਾਣੀ.
Next articleਪੇਂਡੂ ਡਾਕਟਰ ਵੀ ਭਗਵੰਤ ਮਾਨ ਸਰਕਾਰ ਦੇ ਲਾਰੇ- ਲੱਪਿਆਂ ਤੋਂ ਹਨ ਡਾਢੇ ਪ੍ਰੇਸ਼ਾਨ