ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਅਸ਼ੋਕ ਵਿਜਯ ਦਸ਼ਮੀ ਮਹਾਂਉਤਸਵ ਕਮੇਟੀ ਰੇਲ ਕੋਚ ਫੈਕਟਰੀ ਅਤੇ ਐਸਸੀ/ਐਸਟੀ ਤੋਂ ਇਲਾਵਾ ਓਬੀਸੀ ਐਸੋਸੀਏਸ਼ਨ ਦੀਆਂ ਤਮਾਮ ਜਥੇਬੰਦੀਆਂ ਦੇ ਸਹਿਯੋਗ ਨਾਲ ਛੇਵਾਂ ਅਸ਼ੋਕ ਵਿਜਯ ਦਸ਼ਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਪ੍ਰੈੱਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕ ਕਮੇਟੀ ਦੇ ਸੰਜੋਯਕ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸ਼ੋਕ ਵਿਜਯ ਦਸ਼ਮੀ ਦਾ ਤਿਉਹਾਰ ਪੰਜ ਅਕਤੂਬਰ ਨੂੰ ਰੇਲ ਕੋਚ ਫ਼ੈਕਟਰੀ ਦੇ ਲਵਕੁਸ਼ ਪਾਰਕ ਟਾਈਪ -1 ਬਾਅਦ ਦੁਪਹਿਰ ਦੋ ਵਜੇ ਮਨਾਇਆ ਜਾ ਰਿਹਾ ਹੈ।
ਸਮਾਗਮ ਦੇ ਮੁੱਖ ਬੁਲਾਰੇ ਮੈਡਮ ਚੰਚਲ ਬੋਧ ਪ੍ਰਿੰਸੀਪਲ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਜਲੰਧਰ, ਬੁੱਧ ਧਮ ਦੇ ਪ੍ਰਚਾਰਕ ਗੁਰਦਿਆਲ ਬੋਧ, ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਦੇ ਪ੍ਰਧਾਨ ਰਾਮੇਸ਼ ਕੌਲ ਆਦਿ ਮਹਾਨ ਸਮਰਾਟ ਅਸ਼ੋਕ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣਗੇ। ਆਜ਼ਾਦ ਰੰਗ ਮੰਚ ਕਲਾ ਭਵਨ, ਫਗਵਾੜਾ ਵਲੋਂ ਤਥਾਗਤ ਬੁੱਧ ਜੀ ਦੇ ਜੀਵਨ ਤੇ ਅਧਾਰਿਤ ਨਾਟਕ ਸੁਨੇਹਾ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆ ਜਾਣਗੀਆ। ਪੰਜਾਬੀ ਕਲਾਕਾਰ ਸੁਖਦੇਵ ਤੇਜੀ ਐਂਡ ਪਾਰਟੀ ਬਾਬਾ ਸਾਹਿਬ ਜੀ ਦੇ ਜੀਵਨ ਤੇ ਮਿਸ਼ਨ ਸੰਬੰਧੀ ਰਚਨਾਵਾਂ ਪੇਸ਼ ਕਰਨਗੇ।
ਕਮੇਟੀ ਦੇ ਪ੍ਰਧਾਨ ਜੀਤ ਸਿੰਘ, ਜਨਰਲ ਸਕੱਤਰ ਉਮਾ ਸ਼ੰਕਰ ਸਿੰਘ, ਕੈਸ਼ੀਅਰ ਸੁਰੇਸ਼ ਚੰਦਰ ਬੋਧ, ਕ੍ਰਿਸ਼ਨ ਲਾਲ ਜੱਸਲ, ਸੋਹਨ ਬੈਠਾ, ਅਸ਼ੋਕ ਕੁਮਾਰ, ਹਰਦੀਪ ਸਿੰਘ, ਝਲਮਣ ਸਿੰਘ, ਵਿਜੇ ਚਾਵਲਾ, ਹਰਵਿੰਦਰ ਸਿੰਘ ਖਹਿਰਾ, ਅਵਤਾਰ ਸਿੰਘ ਮੌੜ, ਬ੍ਰਹਮ ਪਾਲ ਸਿੰਘ, ਬਦਰੀ ਪ੍ਰਸ਼ਾਦ, ਮੈਡਮ ਬਿਮਲਾ ਰਾਣੀ ਅਤੇ ਆਸ਼ੀਸ਼ ਮਾਂਡੀ ਆਦਿ ਨੇ ਇਲਾਕੇ ਦੀਆਂ ਸਮੂਹ ਬੋਧੀ, ਫੂਲੇ, ਅੰਬੇਡਕਰੀ ਅਤੇ ਮਿਸ਼ਨਰੀ ਸੰਸਥਾਵਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੁਰਜੋਰ ਅਪੀਲ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly