(ਸਮਾਜ ਵੀਕਲੀ)
ਓ ਹਿੱਕ ਤੇ ਖੰਜਰ ਗੱਡਣ ਵਾਲਿਆ
ਦਿਲ ਅਪਣੇ ਚੋਂ ਕੱਢਣ ਵਾਲਿਆ
ਤੈਨੂੰ ਸਾਡੀ ਹਾਅ ਲੈ ਬਹਿ ਜਾਉ
ਆਖੇ ਗੈਰ ਦੇ ਲੱਗਣ ਵਾਲਿਆ
ਇੱਕ ਦਿਨ ਧੋਖਾ ਖਾਵੇਂਗਾ ਛਲ ਕਰਕੇ ਨਾਲ਼ ਨਸੀਬਾਂ ਦੇ
ਤੂੰ ਯਾਦ ਰੱਖੀਂ ਵੇ ਬੋਲ ਵੈਰੀਆ ਨਿਕਲ਼ੇ ਦਿਲੋਂ ਗਰੀਬਾਂ ਦੇ
ਕਿੰਨਾ ਚਿਰ ਮੈਂ ਸਹਿੰਦੀ ਰਹਿੰਦੀ
ਕਦ ਤੱਕ ਝਾਸਿਆਂ ਤੇਰਿਆਂ ਨੂੰ
ਜਾਣਕੇ ਠੋਕਰ ਮਾਰੀ ਪਰ ਤੂੰ
ਨਿੱਤ ਜਜਬਾਤਾਂ ਮੇਰਿਆਂ ਨੂੰ
ਕੀ ਮਿਲ਼ਿਆ ਸਾਡੀ ਰੂਹ ਨੂੰ ਦੇਕੇ ਤੈਨੂੰ ਫੱਟ ਸਲੀਬਾਂ ਦੇ
ਤੂੰ ਯਾਦ ਰੱਖੀਂ ਵੇ ਬੋਲ ਵੈਰੀਆ ਨਿਕਲ਼ੇ ਦਿਲੋਂ ਗਰੀਬਾਂ ਦੇ
ਅਧਖ਼ੜ੍ਹ ਉਮਰੇ ਰੋਲਨ ਵਾਲਿਆ
ਹੋਰ ਕਿਸੇ ਤੇ ਡੁੱਲ ਗਿਓਂ
ਰੱਬ ਕਰੇ ਤੇਰੇ ਨਾਲ਼ ਵੀ ਹੋਵੇ
ਯਾਦ ਤੇਰੇ ਕੇ ਭੁੱਲ ਗਿਓਂ
ਨਰਕ ਬਣਾਤੀ ਜਿੰਦਗੀ ਮੇਰੀ ਰਹਿਕੇ ਨਾਲ਼ ਰਕੀਬਾਂ ਦੇ
ਤੂੰ ਯਾਦ ਰੱਖੀਂ ਵੇ ਬੋਲ ਵੈਰੀਆ ਨਿਕਲ਼ੇ ਦਿਲੋਂ ਗਰੀਬਾਂ ਦੇ
ਫੇਰ ਪਛਤਾਇਂਆ ਕੁਝ ਨਾ ਬਣਨਾ
ਜਦ ਵੇ ਬਾਜੀ ਹਾਰ ਗਿਆ
ਧੰਨਿਆਂ ਧਾਲੀਵਾਲ਼ਾ ਜਿਸ ਦਿਨ
ਟੁੱਟ ਓਹਦਾ ਹੰਕਾਰ ਗਿਆ
ਮੌਤ ਨੂੰ ਤਰਸੇਂਗਾ ਨਾ ਮਿਲਣੀ ਰਿਸ਼ਤੇ ਤੋੜ ਹਬੀਬਾਂ ਦੇ
ਤੂੰ ਯਾਦ ਰੱਖੀਂ ਵੇ ਬੋਲ ਵੈਰੀਆ ਨਿਕਲ਼ੇ ਦਿਲੋਂ ਗਰੀਬਾਂ ਦੇ
ਧੰਨਾ ਧਾਲੀਵਾਲ਼ :-9878235714