(ਸਮਾਜ ਵੀਕਲੀ)
ਬੁੱਧ ਸਿੰਘ ਨੀਲੋਂ- ਇਲਤੀ ਨਾਮਾ
ਸੱਤਾ ਦੀ ਭੁੱਖ ਤੇ
ਹੰਕਾਰ ਦਾ ਤਾਂਡਵ
ਜਦ ਸਿਰ ਚੜ੍ਹ ਕੇ ਬੋਲਦਾ ਹੈ
ਫੇਰ ਧਰਮ, ਮਰਿਆਦਾ, ਪੈਸਾ ਤੇ ਜਿਸਮ
ਨਾਚ ਕਰਦਾ ਹੈ ।
ਵਿਆਹ ਕੋਈ ਵਿਖਾਵਾ ਨਹੀਂ ।
ਇਕ ਸਮਾਜਿਕ ਬੰਧਨ ਐ।
ਹੁਣ ਵਿਆਹ ਦੀ ਸਾਲਗਿਰਾ ਵੀ
ਤਾਂਡਵ ਨਾਚ ਨੱਚਦੀ ਹੈ ।
ਜਦੋਂ ਸੁਪਨੇ ਮਰ ਜਾਣ,
ਉਦੋਂ ਤਨ ਕੋਠੇ ਉਤੇ ਨੱਚਦਾ ਹੈ ।
ਮਰ ਚੁੱਕੇ ਸੁਪਨਿਆਂ ਦੇ
ਰਹਿਬਰਾਂ ਦੇ ਹਵਾਲੇ ਜਦ ਕੌਮ, ਧਰਮ, ਸਮਾਜ, ਰਾਜਨੀਤੀ ਸੱਤਾਧਾਰੀ ਪੈ ਜਾਣ ਤਾਂ ।
ਭੁੱਖ ਦਾ ਰਾਸ਼ਟਰੀ ਨਾਚ ਹੁੰਦਾ ਐ
ਨਾਥ, ਯੋਗੀ, ਵਣਜਾਰੇ ਤੇ
ਬੈਂਡ ਮਾਸਟਰ ਫੇਰ ਉਹੀ
ਅਵਾਜ਼ ਬੁਲੰਦ ਕਰਦੇ ਹਨ ।
ਆਜ ਮੇਰੇ ਯਾਰ ਕੀ ਸ਼ਾਦੀ ਐ
ਯਾਰ ਕੀ ਸ਼ਾਦੀ ਐ
ਮੇਰੇ ਦਿਲਦਾਰ ਕੀ ਸ਼ਾਦੀ ਐ।
ਪੰਜਾਬ ਦੀ ਜੁਆਨੀ
ਚਿੱਟੇ ਨਾਲ ਚਿੱਟੇ ਦਿਨ ਮਰ ਰਹੀ
ਨੀਰੋ ਸਰਕਾਰੀ ਨਾਚ ਨੱਚਦਾ ਐ।
ਜੁੱਤੀ ਕਸੂਰੀ ਪੈਰ ਨਾ ਪੂਰੀ
ਹਾਏ ਰੱਬਾ ਸਾਨੂੰ ਤੁਰਨਾ ਪਿਆ ।
ਮੁੰਦਰੀ ਵਗਾਹ ਬਣ ਗਈ
ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ
ਕੋਈ ਮਰੇ ਤੇ ਜੀਵੇ ਸੁਥਰਾ ਘੋਲ ਪਤਾਸੇ ਪੀਵੇ ।
ਕੀ ਲੈਣਾ ਸਾਧਣੀ ਬਣ ਕੇ
ਦਰ ਦਰ ਮੰਗਣਾ ਪਊਗਾ ।
ਤੇਰੇ ਨੱਕ ਦਾ ਕੋਕਾ ਦੱਸਦਾ ਐ ਨੀ
ਤੂੰ ਤਾਂ ਕਰਨਾ ਸੀ ਧੋਖਾ
ਚੜੀ ਜੁਆਨੀ ਅੱਖ ਮਸਤਾਨੀ
ਪਰਾਈ ਜਨਾਨੀ ਹੋਵੇ ਦੀਵਾਨੀ
ਬਚਣਾ ਔਖਾ ਹੋਵੇਗਾ ਧੋਖਾ
ਇਹ ਨੱਕ ਦਾ ਕੋਕਾ
ਇਕ ਤੀਵੀਂ ਦੂਜੀ ਦਾਰੂ ਵੇ
ਤੈਨੂੰ ਘਰੇ ਬੁਲਾ ਕੇ ਮਾਰੂ ਵੇ
ਤੂੰ ਚੰਨ ਕੀ ਝੜਾਈ ਫਿਰਦਾ
ਐਬ ਤਾਂ ਇਕ ਨੀ ਮਾੜਾ
ਤੂੰ ਤਾਂ ਦੋ ਦੋ ਲਾਈ ਫਿਰਦਾ ।
ਸਭਾ ਸਮਾਪਤ ਹੋਤ ਐ
ਸੁਣੋ ਵੀਰ ਹਨੂਮਾਨ ।
ਹੁਣ ਅੰਬਰ ਵੀ ਰੋਂਦਾ ਐ
ਵੇ ਪਾਣੀ ਪਾਣੀ ਹੋ ਗਈ ਮਿੱਤਰਾ
ਬਸ ਕਰ ਬਸ ਬਈ
ਜੈ ਜਨਤਾ ਜੈ ਵਿਆਹ
ਜਿੱਤ ਸਾਡੀ ਤੁਸੀਂ ਓ ਫਾਡੀ ।
ਇਲਤੀ ਬਾਬਾ ਕਰੇ ਕਲੋਲਾਂ
ਮੈਨੂੰ ਦੱਸ ਵੇ ਚੋਬਰਾ ਤੂੰ ਕਿਹੜੇ
ਅਰਸ਼ ਦਾ ਤਾਰਾ ।
ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ।
ਲੁੱਟਣ ਵਾਲੇ ਲੁੱਟ ਲੈਂਦੇ ਨੇ
ਬੁਰਕਾ ਪਾ ਕੇ ਬਦਲਾਅ ਦਾ
ਇਕ ਮੌਕਾ ਹੀ ਹੁਣ ਦਿਖਾਵੇ ਵਿਆਹ
ਅਗਲੀ ਵਾਰ ਕੀ ਵਸਾਹ
ਵੋਟਰਾ ਰੁਖੀ ਸੁੱਕੀ ਖਾ
ਨਹੀਂ ਇਹ ਵੀ ਵਿਕ ਜੂ
ਲੰਗਰ ਦੇ ਭਾਅ।
ਅਕਲ ਦੇ ਅੰਨੇ
ਚੂਪਣ ਗੰਨੇ
ਭਾਲਦੇ ਮੰਨੇ
ਅੰਨੇ ਨੇ ਧੰਨੇ
ਕੋਈ ਮੰਨੇ ਜਾਂ ਨਾ ਮੰਨੇ
ਅਸੀਂ ਤਾਂ ਐਵੇਂ ਕਰਾਂਗੇ
ਮਸਾਂ ਮੌਕਾ ਮਿਲਿਆ ਐ।
ਸਾਧ ਸੰਗਤਾਂ ਨੂੰ ਬੇਨਤੀ ਹੈ
ਭਾਈ ਸਬਰ ਰੱਖੋ
ਇਹ ਕੁੰਭ ਦਾ ਮੇਲਾ ਐ
ਬਾਂਰੀ ਸਾਲੀਂ ਆਉਦਾ ਐ।
ਜੱਟ ਤਾਂ ਸੁਹਾਗੇ ਚੜਿਆ ਮਾਣ ਨਹੀਂ ਹੁੰਦਾ
ਇਹ ਤਾਂ ਮਾਨ ਐ ਸੱਤਾ ਦੇ ਘੋੜੇ ਚੜਿਆ ਐ।
ਬਚੋ ਬਚੋ ਮੈਂ ਕੱਬਾ ਬਹੁਤ ਆ।
ਮਰਦੀ ਨੇ ਅੱਖਾਂ ਚੱਬਿਆ
ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ।
ਖਸਮ ਬਦਲ ਲਿਆ।
ਘਰ ਬਦਲਿਆ ਜੁਆਕ ਫੇਰ ਨੀ ਹੋਇਆ
ਨੀ ਮੈਂ ਪੱਟੀ ਗਈ ।
ਇਲਤੀ ਬਾਬਾ
9464370823