ਸੁਰਮੇ ਵਾਲੀ ਅੱਖ 

ਨਿਰਲੇਪ ਕੌਰ ਸੇਖੋਂ

(ਸਮਾਜ ਵੀਕਲੀ)-ਸਿੰਮੀ ਦੀ ਮੋਟੀ ਅੱਖ, ਸੁਰਮੇ ਦੀ ਧਾਰੀ ਪਾਈ ਹੋਣ ਕਰਕੇ ਬਹੁਤ ਪਿਆਰੀ ਲੱਗ ਰਹੀ ਸੀ।  ਸੁਨੱਖੀ ਹੋਣ ਕਰਕੇ ਦਰਾਣੀਆਂ, ਜਠਾਣੀਆਂ ਵਿੱਚੋਂ ਜੱਚਦੀ ਸੀ।

     ਸਿੰਮੀ ਦਾ ਕੁਆਰਾ ਦਿਓਰ ਜੱਗੂ ਦਿਨ ‘ਚ ਦੋ ਕੁ ਵਾਰੀ ਮੋਟੀਆਂ ਅੱਖਾਂ ਦੀ ਤਾਰੀਫ ਕਰ ਹੀ ਜਾਂਦਾ, ਜੋ ਉਸਦੇ ਪਿਆਰ ਦੀ ਖਿੱਚ ਬਣਦਾ।
    ਇੱਕ ਦਿਨ ਸਿੰਮੀ ਦੀ ਨਣਦ ਤੇਜੀ ਨੇ ਭਾਬੀ ਨੂੰ ਛੇੜ੍ਹਦਿਆਂ ਹੋਇਆਂ ਭੈ -ਭੀਤ ਜਿਹੀ ਹੋਕੇ ਕਿਹਾ, “ਭਾਬੀ! ਜੱਗੂ ਵੀਰ ਨੂੰ ਪੁਲਿਸ ਫੜ੍ਹ ਕੇ ਲੈ ਗਈ।
    ਸਿੰਮੀ ਹੱਕੀ -ਬੱਕੀ ਰਹਿ ਗਈ, “ਜੱਗੂ ਨੂੰ ਪੁਲਿਸ…..?”
ਜਿਵੇੰ ਰੁੱਖਾਂ ਦਾ ਰੇਤਾ ਮੀਂਹ ਨਾਲ ਧੋਇਆ ਜਾਂਦਾ ਹੈ, ਇਵੇਂ ਹੀ ਸਿੰਮੀ ਦੀਆਂ ਅੱਖਾਂ ਦਾ ਸੁਰਮਾ ਹੰਝੂਆਂ ਨਾਲ ਧੋਇਆ ਗਿਆ।
   ਅਚਾਨਕ ਜੱਗੂ ਨੂੰ ਘਰ ‘ਚ ਵੜ੍ਹਦਿਆਂ ਦੇਖਿਆ, ਸਿੰਮੀ ਭੱਜ ਕੇ ਸ਼ੀਸ਼ੇ ਵੱਲ ਗਈ ਤੇ ਸੁਰਮਾ ਪਾ ਕੇ ਸੁਰਮੇ ਵਾਲੀਆਂ ਅੱਖਾਂ ਦੇਖੀਆਂ।
                   -ਨਿਰਲੇਪ ਕੌਰ ਸੇਖੋਂ
                    ਪੰਜਾਬੀ ਅਧਿਆਪਕਾ
                   ਸ ਸ ਸ ਸ ਸਕੂਲ ਘੱਗਾ (ਪਟਿਆਲਾ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਮਿਹਨਤ’
Next articleਤਰਕਸ਼ੀਲ ਸੁਸਾਇਟੀ ਪੰਜਾਬ  ਇਕਾਈ ਸੰਗਰੂਰ ਦੀ  ਕਾਰਜਕਾਰਨੀ ਦੀ ਮੀਟਿੰਗ  ਇਕਾਈ  ਮੁਖੀ ਸੁਰਿੰਦਰ ਪਾਲ ਉਪਲੀ  ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ