ਜੂਠ ਦਾ ਘਪਲਾ

ਗੁਰਚਰਨ ਸਿੰਘ ਧੰਜੂ
 (ਸਮਾਜ ਵੀਕਲੀ)
ਸਾਰਿਆਂ ਘੱਪਲਿਆਂ ਵਿੱਚੋੰ ਜੂਠ ਦਾ ਘਪਲਾ
ਅੱਤ ਦਰਜੇ ਦੀ ਨੀਂਵੀਂ ਸੋਚ ਵਖਾ ਗਿਆ ਏ
ਦਾਨ ਨਾਲ ਚਲ ਰਹੇ ਲੰਗਰ ਦੀ ਜੂਠ ਨੂੰ ਵੀ
ਘਪਲੇ ਦੇ ਨਾਮ ਹੇਠ ਸਚਮੁਚ ਖਾ ਗਿਆ ਏ
ਸਿੱਖ ਜਗਤ ਦੀ ਧਾਰਮਿਕ ਸਿਰਮੌਰ ਸੰਸਥਾਂ
ਸਮੇਂ ਸਿਰ ਨਾਂ ਘੱਪਲਿਆਂ ਦਾ ਹੱਲ ਕਰਦੀ
ਜਦੋ ਸਿਆਸੀ ਲੀਡਰਾਂ ਚ ਗੱਲ ਹਿੱਲੇ
ਫੇਰ ਕੀਤੇ ਕਾਰਿਆਂ ਦੀ ਵੀ ਹਾਮੀ ਭਰਦੀ
ਸੰਸਥਾਂ ਦੀ ਕੁਰਸੀ ਤੇ ਬੈਠੀ ਹਰੇਕ ਸਖਸ਼ੀਅਤ
ਜੇ ਆਪਣੇ ਫਰਜਾ ਨੂੰ  ਢੰਗ ਨਾਲ ਨਿਭਾ ਲਵੇ
ਨਾਂ ਘਪਲਾ ਅਧਿਅਤਮਕ ਸੋਚ ਬਣੀ ਰਹੇ
ਉਸਦੀ ਦਿੱਤੀ ਕਿਰਤ ਕਮਾਈ ਵਿਚੋ ਹੀ ਖਾ ਲਵੇ
ਜੇ ਗੁਰਬਾਣੀ ਨੂੰ ਦਿਲ ਚ ਵਸਾਇਆ ਹੁੰਦਾਂ
ਇਹਨਾ ਘਪਲਿਆਂ ਦੀ ਨਹੀਂ ਗੱਲ ਫੁਰਨੀ ਸੀ
ਨਾਂ ਹੀਂ ਸਿੱਖ ਜਗਤ ਚ ਨੀਂਵਾਂ ਹੋਣਾ ਪੈਦਾਂ
ਨਾਂ ਹੀ ਸਿਆਸੀ ਲੀਡਰਾਂ ਚ ਗੱਲ ਤੁਰਨੀ ਸੀ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੰ ਸੋਚ
Next articleਸਾਉਣ ਦਾ ਮਹੀਨਾ