ਪਰਾਈ ਧਰਤੀ ਪਰਾਏ ਲੋਕ (ਵਿਨੀਪੈਗ ਸ਼ਹਿਰ)

ਅਮਰਜੀਤ ਚੰਦਰ 

(ਸਮਾਜ ਵੀਕਲੀ)-ਵਿਨੀਪੈਗ ਕੈਨੇਡਾ ਦੇ ਮੈਨੀਟੋਬਾ ਸੂਬੇ ਦਾ ਇਕ ਵਧੀਆ ਅਤੇ ਛੋਟਾ ਜਿਹਾ ਸ਼ਹਿਰ ਹੈ।ਇਸ ਸ਼ਹਿਰ ਵਿੱਚ ਦੇਖਣ ਲਈ ਭਾਂਵੇ ਬਹੁਤ ਕੁਝ ਨਹੀ ਹੈ,ਪਰ ਇਸ ਦੀ ਆਬਾਦੀ ਲੱਗਭਗ ਸਾਢੇ ਅੱਠ ਤੋਂ ਨੌ ਲੱਖ ਦੇ ਕਰੀਬ ਹੈ।ਵੈਸੇ ਵਿਨੀਪੈਗ ਸ਼ਹਿਰ ਦੇਖਣ ਲਈ ਤਾਂ ਛੋਟਾ ਜਿਹਾ ਲੱਗਦਾ ਪਰ ਖੂਬਸੂਰਤ ਦੇਖਣ ਵਾਲੀ ਹੈ।ਵਿਨੀਪੈਗ ਸ਼ਹਿਰ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ।ਇੱਥੇ ਖਰੀਦੋ-ਫ਼ਰੋਖਤ ਕਰਨ ਲਈ ਸ਼ਾਪਿੰਗ ਮਾਲ ਬਹੁਤ ਹਨ ਜਿੰਨਾ ‘ਚ ਮੈਂ ਆਪ ਖੁਦ ਜਾ ਕੇ ਦੇਖਿਆ ਕਿ ਇਨਾਂ ਸ਼ਾਪਿੰਗ ਮਾਲਾਂ ਲੋਕਾਂ ਦਾ ਇਕੱਠ ਭੀੜ ਬਹੁਤ ਜਿਆਦਾ ਹੰੁਦੀ ਹੈ।ਲੋਕ ਜਦੋਂ ਵੀ ਸ਼ਾਪਿੰਗ ਮਾਲ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦੀਆਂ ਟਰਾਲੀਆਂ ਬੈਗ ਥੈਲਿਆਂ ਨਾਲ ਭਰੀਆਂ ਹੀ ਦੇਖੀਆਂ ਗਈਆਂ ਹੰੁਦੀਆਂ ਹਨ।ਇੰਝ ਮਹਿਸੂਸ ਹੋ ਰਿਹਾ ਹੰੁਦਾ ਕਿ ਜਿਵੇ ਅਸੀ ਪਿੰਡ ਵਿੱਚ ਕਿਸੇ ਵਿਆਹ ਲਈ ਖ੍ਰੀਦਦਾਰੀ ਕਰ ਕੇ ਆਏ ਹੋਏ ਹੋਈਏ, ਮੈਨੀਟੋਬਾ ਦੇ ਸ਼ਹਿਰ ਵਿਨੀਪੈਗ ਦਾ ਨਾਂ ਨੇੜੇ ਪੈਦੀ ਇਕ ਝੀਲ ਦੇ ਨਾ ਤੋਂ ਰੱਖਿਆ ਗਿਆ ਸੀ।ਵਿਨੀਪੈਗ ਉਤਰੀ ਅਮਰੀਕਾ ਦੇ ਸੱਭ ਤੋਂ ਨੇੜੇ ਅਤੇ ਬਾਰਡਰ ਦੇ ਨਾਲ ਲੱਗਦਾ ਇਕਲੌਤਾ ਸ਼ਹਿਰ ਹੈ।ਵਿਨੀਪੈਗ ਦੇ ਆਲੇ ਦੁਆਲੇ ਦਾ ਏਰੀਆ ਉਤਰੀ ਅਮਰੀਕਾ ਦੀਆਂ ਸੱਭ ਤੋਂ ਵੱਡੀਆਂ ਨਦੀਆਂ ਦੇ ਮਿਲਣ ਦਾ ਸਥਾਨ ਹੈ। ਇਸ ਦੀ ਵਰਤੋਂ ਛੇ ਹਜ਼ਾਰ ਸਾਲ ਪਹਿਲਾਂ ਜੋ ਪਹਿਲੀ ਪੀੜ੍ਹੀ ਜੋ ਇਸ ਸ਼ਹਿਰ ਦੀ ਸੀ ਉਨਾਂ ਵਲੋਂ ਕੀਤੀ ਗਈ ਸੀ।

ਅੱਜ ਇਹ ਵਿਨੀਪੈਗ ਸ਼ਹਿਰ ਫੋਰਕਸ ਵਜੋਂ ਜਾਣਿਆਂ ਜਾਂਦਾ ਹੈ,ਫੋਰਕਸ ਇਕ ਪਾਰਕ ਦੇ ਨਾਂ ਤੋਂ ਮਸ਼ਹੂਰ ਹੈ ਜਿਸ ਨੂੰ ਲਾਲ ਦਰਿਆ ਦੇ ਕੰਢੇ ਤੇ ਬਣਾਇਆ ਗਿਆ ਹੈ,ਫੋਰਕਸ ਪਾਰਕ ਦੇ ਅੰਦਰ ਹਰ ਤਰਾਂ ਦੇ ਸੈਲਾਨੀ ਆਪਣੇ ਆਪਣੇ ਤਿਉਹਾਰ ਮਨਾਉਣ ਲਈ ਆਉਦੇ ਹਨ,ਜੇਕਰ ਉਹ ਸ਼ਾਪਿੰਗ ਕਰਨਾ ਚਾਹੰੁਦੇ ਹਨ ਜਾਂ ਖਾਣਾ ਖਾਣਾ ਚਾਹੰੁਦੇ ਹਨ ਤਾਂ ਉਹ ਜੌਹਨਸਟਨ ਟਰਮੀਨਲ ਐਟੀਕ ਤੇ ਜਾ ਸਕਦੇ ਹਨ,ਜਿਸ ਦੇ ਅੰਦਰ ਘੱਟੋ-ਘੱਟ ਤੀਹ ਰੈਸਟੋਰੈਟ ਅਤੇ ਸ਼ਾਪਿੰਗ ਮਾਲ ਮੌਜੂਦ ਹਨ।ਹਰ ਸਾਲ 4 ਮਿ਼ਲੀਅਨ ਤੋਂ ਵੱਧ ਲੋਕ ਫੌਰਕਸ ਪਾਰਕ ਵਿੱਚ ਘੰੁਮਣ ਆਉਦੇ ਹਨ।ਇਸ ਦੀ ਖੂਬਸੂਰਤੀ ਕ-ਰਕੇ ਹੀ ਵਿਨੀਪੈਗ ਸਾਰੇ ਸ਼ਹਿਰਾਂ ਵਿੱਚੋ ਮਸ਼ਹੂਰ ਹੈ।ਇਤਿਹਾਸ ਗਵਾਹ ਹੈ ਕਿ ਹਰ ਸਾਲ ਏਥੇ ਹੜ੍ਹ ਆਇਆ ਕਰਦਾ ਸੀ,ਹੜ੍ਹ ਨੂੰ ਰੋਕਣ ਲਈ ਸੰਨ 1950 ਵਿੱਚ ਹੜ੍ਹ ਅਤੇ ਲਾਲ ਦਰਿਆ ਫਲੱਡਵੇਅ ਦਾ ਨਿਰਮਾਣ ਹੋਇਆ ਸੀ।ਸੰਨ 1950 ਵਿੱਚ ਹੜ੍ਹ ਆਇਆ ਸੀ ਹੜ੍ਹ ਦੀ ਸਥਿੱਤੀ ਏਨੀ ਭਿਆਨਕ ਸੀ ਕਿ ਇਹ ਇਕ ਦੁਖਾਤ ਕੇਨੇਡਾ ਦੇ ਇਤਿਹਾਸ ਵਿੱਚ ਲਿਖਿਆ ਗਿਆ ਹੈ।ਜਿਸ ਦੇ ਕਾਰਕੇ ਘੱਟੋ-ਘੱਟ ਇਕ ਲੱਖ ਲੋਕ ਬੇਘਰ ਹੋ ਗਏ ਸਨ।ਸੰਨ 1950 ਵਿੱਚ ਹੀ ਇਸ ਲਾਲ ਦਰਿਆ ਦਾ ਨਿਰਮਾਣ ਹੋਇਆ ਜੋ ਕਿ ਇਸ ਸ਼ਹਿਰ ਦੇ ਆਲੇ ਦੁਆਲੇ ਘੰੁਮਦਾ ਹੈ ਅਤੇ ਹੜ੍ਹ ਨੂੰ ਰੋਕਣ ਦਾ ਇਸ ਦਰਿਆ ਨੇ ਕੰਮ ਕੀਤਾ,ਲਾਲ ਦਰਿਆ ਨੇ ਸ਼ਹਿਰ ਵਿੱਚ ਹੜ੍ਹ ਨੂੰ ਮਾਰ ਕਰਨ ਤੋਂ ਬਚਾ ਲਿਆ।ਉਸ ਸਮ੍ਹੇਂ ਇਹ ਕੈਨੇਡਾ ਦਾ ਸੱਭ ਤੋਂ ਮਹਿੰਗਾ ਪ੍ਰੋਜੈਕਟ ਸੀ।

ਸੰਨ 1997 ਵਿੱਚ ਇਕ ਵਾਰ ਫਿਰ ਵਿਨੀਪੈਗ ਸ਼ਹਿਰ ਵਿੱਚ ਹੜ੍ਹ ਦੀ ਸਥਿੱਤੀ ਬਣ ਗਈ ਸੀ।ਉਦੋਂ ਇਸ ਹੜ੍ਹ ਦੀ ਸਥਿੱਤੀ ਨੂੰ “ਦਾ ਫਲੱਡ ਆਫ਼ ਦਾ ਸੈਚੁਰੀ” ਦਾ ਲੈਬਲ ਦਿੱਤਾ ਗਿਆ ਸੀ।ਏਸੇ ਸਾਲ ਹੀ ਫਿਰ ਫਲੱਡਵੇਅ ਦਾ ਆਕਾਰ ਬਦਲਿਆ ਗਿਆ ਅਤੇ ਭਵਿੱਖ ਵਿੱਚ ਹੜ੍ਹਾਂ ਨੂੰ ਰੋਕਣ ਲਈ ਕਈ ਵਾਰ ਵਰਤਿਆ ਗਿਆ।ਉਸ ਤੋਂ ਬਾਅਦ ਇਸ ਖੇਤਰ ਵਿੱਚ ਯੂਰਪੀਅਨ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਅਤੇ ਯੂਰਪੀਅਨ ਲੋਕਾ ਦੇ ਇਸ ਸ਼ਹਿਰ ਵਿੱਚ ਵਿਆਹ ਹੋਣੇ ਸ਼ੁਰੂ ਹੋ ਗਏ।ਇਸ ਮੇਲ ਮਿਲਾਪ ਨੇ ਇਸ ਸ਼ਹਿਰ ਦੇ ਲੋਕਾ ਵਿੱਚ ਇਕ ਸਭਿਆਚਾਰਕ ਮਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ।ਇਸ ਨਾਲ ਇਕ ਨਵੀ ਸੰਸਕ੍ਰਿਤੀ ਪੈਦਾ ਹੋਈ ਜਿਸ ਨੂੰ ‘ਮੈਟਿਸ’ ਕਿਹਾ ਜਾਣ ਲੱਗਾ।ਫ਼ੈਂਚ ਵਿੱਚ ਮੈਟਿਸ ਨੂੰ ‘ਮਿਚੀਫ’ਬੋਲਦੇ ਹਨ ਅਤੇ ਅੰਗਰੇਜ਼ੀ ਵਿੱਚ ਮੈਟਿਸ ਨੂੰ ‘ਬੰਜੀ’ ਬੋਲਦੇ ਸਨ।ਜਿਵੇਂ ਜਿਵੇਂ ਸਮ੍ਹਾਂ ਬੀਤਦਾ ਗਿਆ,ਭਾਸ਼ਾਵਾਂ ਦਾ ਮਿਲਨ ਹੋ ਗਿਆ ਅਤੇ ਅੱਜ ਮਿਚਿਫ਼ ਮੈਟਿਸ ਦੀ ਪ੍ਰਾਇਮਰੀ ਭਾਸ਼ਾਂ ਹੈ।

ਗੈਰੀ ਦਾ ਕਿਲਾ ਵੀ ਇਸ ਸ਼ਹਿਰ ਵਿੱਚ ਹੈ ਜਿਹੜਾ ਕਿ ਪੁਰਾਣੇ ਇਤਿਹਾਸ ਨੂੰ ਯਾਦ ਕਰਾਉਦਾ ਹੈ ਜੋ ਕਿ ਸੰਨ 1826 ਵਿੱਚ ਆਏ ਹੜ੍ਹ ਕਾਰਨ ਤਬਾਹ ਹੋ ਗਿਆ ਸੀ ਅਤੇ ਇਸ ਵੱਲ ਸੰਨ 1835 ਤੱਕ ਕਿਸੇ ਨੇ ਵੀ ਧਿਆਨ ਨਹੀ ਦਿੱਤਾ ਅਤੇ ਨਾ ਹੀ ਇਸ ਕਿਲੇ ਨੂੰ ਦੁਬਾਰਾ ਬਣਾਉਣ ਦੇ ਬਾਰੇ ਵਿੱਚ ਸੋਚਿਆ।ਇਸ ਕਿਲੇ ਦਾ ਇਕ ਛੋਟਾ ਜਿਹਾ ਹਿੱਸਾ ਅਜੇ ਵੀ ਡਾਊਨਟਾਊਨ ਵਿੱਚ ਦਿਖਾਈ ਦੇ ਰਿਹਾ ਹੈ।ਸੈਟ ਬੋਨੀਫੇਸ ਮਿਊਜੀਅਮ ਵਿਨੀਪੈਗ ਦੀ ਇਕ ਸੱਭ ਤੋਂ ਪੁਰਾਣੀ ਇਮਾਰਤ ਹੈ ਅਤੇ ਉਤਰੀ ਅਮਰੀਕਾ ਵਿੱਚ ਸੱਭ ਤੋਂ ਵੱਡੀ ਓਕ ਲੌਗ ਬਣਤਰ ਹੈ।ਇਹ ਸੰਨ 1847 ਵਿੱਚ ਪੱਛਮੀ ਕੇਨੇਡਾ ਦੇ ਪਹਿਲੇ ਹਸਪਤਾਲ ਵਜੋਂ ਖੋਲਿਆ ਗਿਆ ਸੀ,ਅਤੇ ਇਸ ਨੂੰ ਗ੍ਰੇਨਸ ਦੁਆਰਾ ਚਲਾਇਆ ਗਿਆ ਸੀ।ਜਾਰਹਸ ਫੋਰੈਸਟ ਨੂੰ ਵਿਨੀਪੈਗ ਸ਼ਹਿਰ ਦੇ ਅੰਦਰ ਸੰਨ 1979 ਵਿੱਚ 5 ਡਾਲਰ ਦੀ ਟਿਕਟ ਮਿਲੀ,ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੈਨੀਟੋਬਾ ਸੂਬੇ ਨੂੰ ਵਾਪਸ ਕਰਾ ਦਿੱਤੀ।ਫੋਰੈਸਟ ਨੇ ਪਾਰਕਿੰਗ ਦੀ ਟਿਕਟ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਕਿ ਇਹ ਅੰਗਰੇਜ਼ੀ ਵਿੱਚ ਸੀ।ਸੰਨ 1911 ਵਿੱਚ ਵਿਨੀਪੈਗ ਕੈਨੇਡਾ ਦਾ ਸੱਭ ਤੋਂ ਵੱਡਾ ਤੀਜਾ ਸ਼ਹਿਰ ਬਣ ਗਿਆ ਸੀ।ਸੰਨ 1914 ਵਿੱਚ ਪਨਾਮਾ ਨਹਿਰ ਦੇ ਖੁਲਣ ਦੇ ਨਾਲ ਵਿਨੀਪੈਗ ਦੀ ਦਿਨੋ ਦਿਨ ਵੱਧ ਰਹੀ ਆਬਾਦੀ ਨੂੰ ਤਹਿਸ ਨਹਿਸ ਕਰ ਦਿੱਤਾ ਸੀ,ਕਿਉਂਕਿ ਵਿਨੀਪੈਗ ਹੁਣ ਮਹਾਂਦੀਪ ਵਿੱਚ ਮਾਲ ਪ੍ਰਾਪਤ ਕਰਨ ਦਾ ਸੱਭ ਤੋਂ ਆਸਾਨ ਰਸਤਾ ਨਹੀ ਸੀ।

ਮੈਨੀਟੋਬਾ ਵਿਧਾਨ ਸਭਾ ਸੰਨ 1920 ਵਿੱਚ ਬਣਾਈ ਗਈ ਸੀ,ਜੇ ਤੁਸੀ ਅੱਜ ਉਸ ਇਮਾਰਤ ਵਿੱਚ ਦਾਖਲ ਹੰੁਦੇ ਹੋਵੋਗੇ ਤਾਂ ਤੁਹਾਨੰੁ ਪਤਾ ਲੱਗ ਜਾਵੇਗਾ ਕਿ ਇਮਾਰਤ ਦੀ ਹਾਲਤ ਕਿਉਂ ਪਤਲੀ ਹੈ।ਮੈਨੀਟੋਬਾ ਵਿਧਾਨ ਸਭਾ ਦੀ ਇਮਾਰਤ ਤੇ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਅਤੇ ਨਮੂੰਨੇ ਬਣਾਏ ਗਏ ਹਨ ਜਿਵੇ ਕਿ ਮਿਸਰੀ ਸਪਿੰਕਸ,ਮੈਡੂਸਾ ਦਾ ਬੂਸਟ,ਮੱਝਾਂ ਦੀਆਂ ਖੋਪੜੀਆਂ ਅਤੇ ਵੱਖ-ਵੱਖ ਯੂਨਾਨੀ ਦੇਵੀ-ਦੇਵਤਿਆਂ ਦੇ,ਵਿਧਾਨ ਸਭਾ ਦੀ ਇਮਾਰਤ ਤੇ ਜੋ ਗੰੁਬਦ ਹੈ ਉਹ “ਗੋਲਡਨ ਬੁਆਏ” ਦੇ ਨਾਮ ਤੋਂ ਹੈ,ਅਸਲ ਵਿੱਚ ਉਹ ਹਰਮੇਸ ਹੈ ਜੋ ਕਿ ਯੂਨਾਨੀ ਮਿਥਿਹਾਸ ਦਾ ਓਲੰਪੀਅਨ ਦੇਵਤਾ ਹੈ।ਵਿਨੀਪੈਗ ਨੇ ਆਪਣੇ ਸਹਿਰ ਵਿੱਚੋਂ ਕੂੜਾ ਇਕੱਠਾ ਕਰਨ ਦਾ ਪ੍ਰੋਗ੍ਰਾਮ ਸੰਨ 1913 ਵਿੱਚ ਸ਼ੁਰੂ ਕੀਤਾ ਸੀ।ਜਦੋਂ ਕਿ ਇਕ ਚੌਕ ਵਿਚਕਾਰ ਇਕ ਘੋੜੇ ਦੀ ਮੌਤ ਹੋ ਗਈ ਸੀ,ਉਸ ਮਰਿਆ ਹੋਏ ਘੋੜੇ ਦਾ ਸਰੀਰ ਤਿੰਨ ਹਫਤਿਆਂ ਤੱਕ ਉਥੇ ਹੀ ਪਿਆ ਰਿਹਾ,ਪਰ ਉਸ ਨੂੰ ਚੁੱਕਣ ਵਾਲਾ ਕੋਈ ਨਹੀ ਸੀ,ਸੰਨ 1919 ਵਿੱਚ ਵਿਨੀਪੈਗ ਦੇ ਅੰਦਰ ਕੈਨੇਡੀਅਨ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀਆਂ ਹੜਤਾਲਾਂ ਹੋਈਆਂ,ਜਿਸਨੂੰ ਅੱਜ ਵੀ “ਵਿਨੀਪੈਗ ਜਨਰਲ ਹੜਤਾਲ” ਵਜੌਂ ਜਾਣਿਆ ਜਾਂਦਾ ਹੈ ਸ਼ਹਿਰ ਦੇ ਅੰਦਰ 3500 ਕਾਮਾ ਆਪਣਾ ਆਪਣਾ ਕੰਮ ਛੱਡ ਕੇ ਘਰ ਬੈਠ ਗਿਆ ਸੀ।ਸ਼ਹਿਰ ਦੀ ਹਾਲਤ ਇਕਦਮ ਵਿਗੜ ਗਈ ਸੀ,ਹੜਤਾਲ ਦੌਰਾਨ ਬਹੁਤ ਹਿੰਸਾਂ ਹੋਈ,ਕਾਮੇ ਏਨੇ ਭੜਕ ਗਏ ਸਨ ਕਿ ਉਹਨਾਂ ਨੂੰ ਕੰਟਰੋਲ ਕਰਨ ਲਈ ਮੇਅਰ ਚਾਰਲਸ ਫਰੈਡਰਿਕ ਗ੍ਰੇ ਨੇ ਉਤਰੀ ਪੱਛਮੀ ਮਾਊਟਿਡ ਪੁਲਿਸ ਨੂੰ ਬੁਲਾਇਆ ਸੀ,ਉਨਾ ਨੇ ਭੀੜ ਅੰਦਰ ਵੜ ਕੇ ਹੜਤਾਲੀਆਂ ਨੂੰ ਬੜੀ ਬੁਰੀ ਤਰਾਂ ਨਾਲ ਕੁੱਟਿਆਂ ਸੀ।ਦੋ ਪ੍ਰਦਰਸਨਂਕਾਰੀਆਂ ਦੀ ਤਾਂ ਮੋਕੇ ਤੇ ਹੀ ਮੋਤ ਹੋ ਗਈ ਸੀ ਅਤੇ 40 ਤੋਂ 50 ਲੋਕ ਜਖਮੀ ਹੋ ਗਏ ਸਨ,ਇਸ ਹਾਦਸੇ ਨੂੰ “ਖੂਨੀ ਐਤਵਾਰ” ਕਿਹਾ ਜਾਂਦਾ ਹੈ।

ਵਿਨੀਪੈਗ ਇਕ ਸੱਭ ਤੋਂ ਅਲੱਗ ਸ਼ਹਿਰ ਹੈ ਜਿੱਥੇ ਸੋ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ,ਇਹ ਕੈਨੇਡਾ ਦਾ ਇਕੋ ਇਕ ਸ਼ਹਿਰ ਵਿਨੀਪੇਗ ਹੈ ਜਿੱਥੇ ਏਨੀਆਂ ਭਾਸ਼ਾਵਾਂ ਬੋਲੀਆਂ ਜਾਦੀਆਂ ਹਨ।ਥਾਮਸ ਡਗਲਸ,ਜਿਸ ਨੂੰ ਅਕਸਰ “ਆਲ ਟਾਈਮ ਦਾ ਸੱਭ ਤੋਂ ਮਹਾਨ ਕੈਨੇਡੀਅਨ” ਅਤੇ ‘ਦਾ ਫਾਦਰ ਆਫ਼ ਮੈਡੀਕੇਅਰ’ਮੰਨਿਆਂ ਜਾਂਦਾ ਹੈ,ਦਾ ਜਨਮ ਭਾਵੇ ਸਕਾਟਲੇਡ ਵਿੱਚ ਹੋਇਆ ਸੀ ਪਰ ਉਸ ਦਾ ਪਾਲਣ ਪੋਸ਼ਣ ਵਿਨੀਪੈਗ ਵਿੱਚ ਹੋਇਆ ਸੀ।ਸੰਨ 1931 ਵਿੱਚ ਰਾਫ਼ਲ ਈਵਿਨ ਨੇ ਹੈਮਬਰਗਰ ਵੇਚਣ ਲਈ ਮੈਨੀਟੋਬਾ ਵਿੱਚ ਪਹਿਲਾ ਰੈਸਟੋਰੈਟ ਖੋਲਿਆ ਸੀ।ਹੈਮਬਰਗਰ ਨਾਂ ਨੂੰ ਲੋਕਾਂ ਨੇ ਪਸੰਦ ਨਹੀ ਕੀਤਾ ਅਤੇ ਉਨਾਂ ਨੇ ਉਸ ਦਾ ਬਦਲ ਕੇ ‘ਨਿਪ’ ਨਾਂ ਰੱਖ ਲਿਆ।ਇਹ ਰੈਸਟੋਰੈਟ ਕਈ ਜਗਾ ਵਿਕਿਆ ਆਖਰ ਸੰਨ 2001 ਵਿੱਚ ਇਹ ਰੈਸਟੋਰੈਟ ਵਿਨੀਪੈਗ ਵਿੱਚ ਆ ਗਿਆ।ਜੇਕਰ ਤੁਸੀ ਵੀ ਕੈਨੇਡਾ ਦੇ ਸ਼ਿਹਰ ਵਿਨੀਪੈਗ ਨੂੰ ਦੇਖਣਾ ਚਾਹੰੁਦੇ ਹੋ ਜਾਂ ਕਿਤੇ ਨੇੜੇ-ਤੇੜੇ ਹੋ ਤਾਂ ਜਰੂਰ ਵਿਨੀਪੇਗ ਗੇੜਾ ਕੱਢ ਕੇ ਜਾਓ ਇਹ ਬਹੁਤ ਵਧੀਆਂ ਸ਼ਹਿਰ ਹੈ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਰਿਸ ਸੰਮੇਲਨ : ਸੰਸਾਰ ਵਿਤੀ ਪ੍ਰਨਾਲੀ ਢਾਂਚਾ ਬਦਲਿਆ ਜਾਵੇ ? 
Next articleਰਿਚਮੰਡ-ਐਬਟਸਫੋਰਡ ਕਬੱਡੀ ਕੱਪ -ਕੈਲਗਰੀ ਵਾਲਿਆਂ ਨੇ ਸਰੀ ‘ਚ ਗੱਡਿਆ ਜੇਤੂ ਝੰਡਾ ।