(ਸਮਾਜ ਵੀਕਲੀ)
ਜੱਸਾ ਪਹਿਲੀ ਘਰਵਾਲੀ ਨਾਲ ਲੜਾਈ ਝਗੜੇ ਇਸ ਕਰਕੇ ਕਰਦਾ ਰਿਹਾ ਕਿ ਉਹ ਰੰਗ ਦੀ ਥੋੜੀ ਕਾਲੀ ਸੀ ਤੇ ਆਖਿਰ ਤਲਾਕ ਹੋ ਗਿਆ ਤੇ ਦੂਜੀ ਘਰਵਾਲੀ ਨੂੰ ਪਤਾ ਲੱਗਾ ਕਿ ਜੱਸਾ ਤਾਂ ਆਲਰਆਉਂਡਰ ਏ ਨਸ਼ਾ ਕੋਈ ਵੀ ਨੀ ਛੱਡਦਾ ਬੜਾ ਸਮਝਾਇਆ ਦੂਜੀ ਘਰਵਾਲੀ ਨੇ ਪਰ ਗੱਲ ਨਾ ਬਣੀ ਉਹ ਬੇਚਾਰੀ ਤੱਕ ਹਾਰ ਕੇ ਫ਼ੈਸਲਾ ਕਰਨ ਤੇ ਉਤਰ ਆਈ ਤੇ ਨਬੇੜਾ ਹੋ ਗਿਆ ਦੂਜਾ ਤਲਾਕ ਵੇਖਦੇ ਹੀ ਵੇਖਦੇ ਹੋ ਗਿਆ
ਮੈਂ 12 ਸਾਲ ਬਾਅਦ ਇਟਲੀ ਤੋਂ ਵਾਪਿਸ ਆਇਆ ਸੀ।ਜੱਸੇ ਨਾਲ ਮੇਰੀ ਕੋਈ ਇਟਲੀ ਤੋਂ ਗੱਲ ਬਾਤ ਨਹੀਂ ਸੀ ਹੁੰਦੀ । ਅਚਾਨਕ ਹੀ ਜੱਸੇ ਨਾਲ ਮੁਲਾਕਾਤ ਵੀ ਪਿੰਡ ਦੀ ਕੱਚੀ ਸੜਕ ਤੇ ਘੁੰਮਣ ਗਏ ਦੀ ਹੋ ਹੋਈ ।ਸਾਰੀ ਕਥਾ ਜੱਸੇ ਵੱਲੋਂ ਬਿਆਨ ਕੀਤੀ ਗਈ ਝੂਠੀ ਸੀ ਕਿ ਮੇਰੀਆਂ ਦੋਵੇਂ ਜ਼ਨਾਨੀਆਂ ਗਲਤ ਸਨ। ਮੈਂ ਪੁੱਛਿਆ ਵੀ ਹੁਣ ਕਿ ਬਣੂ ਜ਼ਿੰਦਗੀ ਐਵੇਂ ਤੇ ਗੁਜਾਰਨੀ ਔਖੀ ਏ ।ਜੱਸਾ ਨਸ਼ੇ ਤੇ ਧੁੱਤ ਹੋਇਆ ਬੋਲਿਆ ਲ਼ੈ ਫ਼ਿਕਰ ਕਾਹਦੀ ਏ ਬਾਈ ਤੇ ਵਿਆਹ ਹੋ ਗਿਆ ਅਪਣਾ ਉਹਵੀ ਤੀਜਾ।ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਲੋਕ ਆਪਣੀ ਧੀਆਂ ਦਾ ਵਿਆਹ ਬਿਨਾਂ ਕੁਝ ਦੇਖੇ ਪਰਖੇ ਸਿਰਫ ਪੈਸੇ ਨਾਲ ਤੇ ਜ਼ਮੀਨ ਨਾਲ ਹੀ ਕਿਉਂ ਕਰੀ ਜਾਂਦੇ ਨੇ ।20 ਕਿੱਲਿਆਂ ਦਾ ਮਾਲਕ ਜੱਸਾ ਤਿੰਨ ਵਿਆਹ ਕਰਾਕੇ ਵੀ ਆਖਿਰ ਨਸ਼ੇ ਦੀ ਭੇਟ ਚੜ੍ਹਿਆ। ਤੇ ਤੀਸਰੀ ਘਰਵਾਲੀ ਨੇ ਜੱਸੇ ਦੇ ਤੁਰ ਜਾਣ ਪਿੱਛੋਂ ਬਿਨਾਂ ਕਿਸੇ ਲਾਲਚ ਜੱਸੇ ਦੇ 20 ਕਿੱਲਿਆਂ ਨੂੰ ਤਲਾਕ ਦੇਕੇ ਹੋਰ ਨਾਲ ਅਪਣਾ ਘਰ ਵਸਾ ਲਿਆ।
ਗੀਤਕਾਰ ਦੀਪ ਸੈਂਪਲਾਂ
ਸ਼੍ਰੀ ਫ਼ਤਹਿਗੜ੍ਹ ਸਾਹਿਬ
6283087924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly