(ਸਮਾਜ ਵੀਕਲੀ)
ਹੁਣ ਦੇਖੂਗੀ ਇਹ ਦੁਨੀਆ, ਸ਼ੌਕ ਜੰਨੂਨ ਮਿਰਾ।
ਲੜਨਾ ਅੱਗ ਹੱਥਾਂ ਵਿੱਚ ਲੈਕੇ ਹੈ ਫ਼ੰਨੂਨ ਮਿਰਾ।
ਖ਼ੁਦਾ ਤੋਂ ਮੰਗਿਆ ਤੈਨੂੰ ਕਰ ਕਰ ਕੇ ਦੁਆਵਾਂ ਮੈਂ,
ਤੂੰ ਬਣਿਆ ਦਿਲ ਦਾ ਮਹਿਰਮ ਚੈਨ ਸਕੂਨ ਮਿਰਾ।
ਨੱਤ-ਮਸਤਕ ਮੈਂ ਹੋਵਾਂ ਗੁਰੂਆਂ ਦੀ ਧਰਤੀ ਨੂੰ,
ਉਹਦੀ ਰਹਿਮਤ ਦਾ ਦਿਲ ਵੀ ਹੈ ਮਮਨੂਨ ਮਿਰਾ।
ਲੁੱਟਣ ਚੋਰ ਤੇ ਕੁੱਤੀ ਰਲ਼ ਭੋਲੀ਼ ਜਨਤਾ ਨੂੰ,
ਲੁੱਟਰ ਆਖਣ ਕੀ ਕਰਲੂਗਾ ਕਾਨੂੰਨ ਮਿਰਾ।
ਦੇਖ ਕੇ ਅੱਨਿਆਂ ਹੁੰਦਾ ਜੇ ਅੱਖਾਂ ਮੀਚ ਲਵਾਂ,
ਤਾਂ ਮੈਂ ਸਮਝੂੰਗੀ ਪਾਣੀ ਹੋ ਗਿਆ ਖ਼ੂਨ ਮਿਰਾ।
ਲੋਕੀਂ ਆਖਣ ‘ਪ੍ਰੀਤ’ ਨਿਮਾਣੀ ਆਕੜ ਕਰਦੀ ਐ,
ਜਦ ਕਿ ਅੰਦਰੋਂ ਬਾਹਰੋਂ ਇੱਕੋ ਹੈ ਮਜ਼ਮੂਨ ਮਿਰਾ।
.ਪਰਮ ‘ਪ੍ਰੀਤ’ ਬਠਿੰਡਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly