(ਸਮਾਜ ਵੀਕਲੀ)
ਮਸਲਾ ਵੱਢੀਂਆਂ ਭੁੱਖਾਂ ਦਾ
ਘਰ ਉਜੜਿਆ ਰੁੱਖਾਂ ਦਾ
ਆਪਣੇ ਹੱਥੀਂ ਕੰਡੇ ਬੀਜ ਕੇ
ਮੂਹ ਕੀ ਦਿੱਸਣਾ ਸੁੱਖਾਂ ਦਾ
ਜ਼ਹਿਰੀ ਪਾਣੀ ਉਤੇ ਥੱਲੇ
ਅੰਤ ਕੀ ਹੋਣਾ ਦੁੱਖਾਂ ਦਾ
ਬਾਂਦਰ ਜਾਤ ਅਜੇ ਵੀ ਬੰਦਾ
ਕੀ ਕਸੂਰ ਦੱਸ ਕੁੱਖਾਂ ਦਾ
ਮਾਰੋ ਬਿੰਦਰਾ ਪਸੂ ਤੇ ਪੰਛੀ
ਜੀਣ ਦਾ ਹੱਕ ਮਨੁੱਖਾਂ ਦਾ
ਬਿੰਦਰ ਸਾਹਿਤ ਇਟਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly