ਗੀਤ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਸੁਣਦੀ ਨਾ ਗੱਲ ਜਿਹੜੀ ਮੇਰੀ ਸੀ,
ਉਹੀ ਹੁਣ ਅੱਗ ਪੈਰਾਂ ਹੇਠ ਮਚਾਉਣ ਨੂੰ ਫਿਰੇ।
ਮੰਨਦੀ ਨਾ ਗੱਲ ਜਿਹੜੀ ਮੇਰੀ ਸੀ,
ਉਹੀ ਹੁਣ ਮੈਨੂੰ ਮਨਾਉਣ ਨੂੰ ਫਿਰੇ।

ਜੁੱਤੀਆਂ ਘਸਾਈਆਂ ਜਿਹਦੇ ਪਿੱਛੇ ਸੀ।
ਫੋਕੀਆਂ ਵਡਿਆਈਆਂ ਕਮਾਈਆਂ,ਜਿਹਦੇ ਪਿੱਛੇ ਸੀ।
ਤੋੜ ਦੇਣੀ ਜਿਹਦੇ ਨਾਲੋਂ ਯਾਰੀ ਸੀ,
ਉਹੀ ਹੁਣ ਸਮਝਾਉਣ ਨੂੰ ਫਿਰੇ।
ਸੁਣਦੀ ਨਾ ਗੱਲ ਜਿਹੜੀ ਮੇਰੀ ਸੀ,
ਉਹੀ ਹੁਣ ਅੱਗ ਪੈਰਾਂ ਹੇਠ ਮਚਾਉਣ ਨੂੰ ਫਿਰੇ।

ਹੁਸਨਾਂ ਦੀ ਮਲਕਾਂ, ਖ਼ੁਦ ਤੇ ਸੀ, ਹੱਦੋਂ ਵੱਧ ਗਰੂਰ ਕਰਦੀ।
ਪਾਸਾ ਵੱਟ ਕਦੇ ਪਾ ਮੱਥੇ ਵੱਟ, ਕੰਮ ਸੀ ਕਰੂਰ ਕਰਦੀ।
ਛੱਡਿਆ ਸੀ ਸ਼ਹਿਰ ਜਿਹਦੇ ਕਰਕੇ,
ਉਹੀ ਸ਼ਹਿਰ ਸੰਗਰੂਰ ਵਾਪਸ,ਬੁਲਾਉਣ ਨੂੰ ਫਿਰੇ।
ਸੁਣਦੀ ਨਾ ਗੱਲ ਜਿਹੜੀ ਮੇਰੀ ਸੀ,
ਉਹੀ ਹੁਣ ਅੱਗ ਪੈਰਾਂ ਹੇਠ ਮਚਾਉਣ ਨੂੰ ਫਿਰੇ।

ਕਰਤਾ ਮਸ਼ਹੂਰ ਨੈਣ ਜੋਤੀ ਨੂੰ,ਖ਼ੁਦ ਚਾਹੇ ਬਦਨਾਮ ਹੋ ਗਿਆ।
ਖੱਟਿਆ ਨਾ ਚਾਹੇ ਕੁਝ ਵੀ, ਫਿਰ ਵੀ ਥੋੜਾ ਮੋਟਾ ਨਾਮ ਹੋ ਗਿਆ।
ਲਿਖੇ ਗੀਤ ਜਿਹੜੇ ਸੰਗਰੂਰਵੀ,ਹਰ ਕੋਈ ਗਾਉਣ ਨੂੰ ਫਿਰੇ।
ਸੁਣਦੀ ਨਾ ਗੱਲ ਜਿਹੜੀ ਮੇਰੀ ਸੀ,
ਉਹੀ ਹੁਣ ਅੱਗ ਪੈਰਾਂ ਹੇਠ ਮਚਾਉਣ ਨੂੰ ਫਿਰੇ।

ਸਰਬਜੀਤ ਸੰਗਰੂਰਵੀ
9463162463

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏ ਸਾਜ਼ਿਸ਼ਕਾਰੀ ਏ
Next articleਮੈਂਸੇਜਰ