ਪੜ੍ਹ ਕੇ

(ਸਮਾਜ ਵੀਕਲੀ)

ਤੜਫ਼ ਤੇਰੀ ਚ ਕੁਝ ਇਸ ਕਦਰ ਤੜਫੇ ਸਾਂ।
ਕਿ ਸਾਹਾਂ ਤੇ ਆਹਾਂ ਵਿਚਕਾਰ ਅਟਕੇ ਸਾਂ।

ਰੰਗਾਂ ਚ ਫੁੱਲਾਂ ਸੁਗੰਧੀਆਂ ਚ ਲੱਭੀ ਨਾ,
ਤੇਰੇ ਗੀਤਾਂ ‘ਚੋਂ ਸੁਰਮਈ ਸ਼ਾਮ ਲੱਭਦੇ ਸਾਂ ।

ਕਿ ਸਰਘੀ ਤੋਂ ਆਥਣ ਫ਼ਿਕਰਾਂ ਚ ਲੰਘੇ ਸੀ,
ਹਨੇਰ ਸਵੇਰ ਤੇਰੀ ਰਾਹ ਤੱਕਦੇ ਸਾਂ।

ਗੱਲ਼ਾਂ ਤੋਂ,ਬਾਤਾਂ ਤੋਂ,ਸਮਝੇ ਅੱਖਾਂ ਤੋਂ ਨਾ,
ਕਿਤਾਬਾਂ ਚ,ਗ਼ਜ਼ਲਾਂ ਚ,ਕਿੱਸਿਆਂ ਚ ਪੜ੍ਹਦੇ ਸਾਂ

ਕਦੇ ਚੰਨ ਸੂਰਜ,ਕਦੇ ਤੈਨੂੰ ਅੰਬਰ ਕਹਿ,
ਖਿਆਲਾਂ ਚ,ਜ਼ਿਕਰਾਂ ਚ,ਗੱਲਾਂ ਚ ਸੱਦਦੇ ਸਾਂ।

ਮੀਨਾ ਮਹਿਰੋਕ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੰਘ ਦੇ ਲੱਛਣ ਅਤੇ ਦੇਸੀ ਇਲਾਜ
Next articleਜੰਮੇ ਦੁੱਖ