ਬਾਬਾ ਬੰਦਾ ਸਿੰਘ ਬਹਾਦਰ ਦਾ ਬਲਿਦਾਨ ਕ੍ਰਾਂਤੀ ਦਾ ਬਿਗੁਲ – ਭਾਈ ਹਰਜਿੰਦਰ ਸਿੰਘ ਚੰਦੀ
ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਵੰਸ਼ ਬਾਬਾ ਬੇਲਾ ਸਿੰਘ ਜੀ ਸੰਸਥਾ ਸ਼ਬਦ ਗੁਰੂ ਪ੍ਰਚਾਰ ਕੇਂਦਰ ਵੱਲੋਂ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਚੰਦੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕਰਾਂਤੀ ਦਾ ਬਿਗੁਲ ਦੱਸਿਆ। ਉਨ੍ਹਾਂ ਕਿਹਾ ਸ਼ਹਾਦਤ ਕੌਮ ਦਾ ਤਾਜ ਹੁੰਦੀ ਹੈ।
ਉਨ੍ਹਾਂ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੇਂ ਦੀ ਹਕੂਮਤ ਨੇ ਸ਼ੇਰ ਦੀ ਦਹਾੜ ਤੋ ਭੈ ਖਾਦਿਆ ਬੰਦਾ ਸਿੰਘ ਨੂੰ ਥੋਖੇ ਨਾਲ ਬੰਦੀ ਬਣਾਇਆ। ਲੋਹੇ ਦੇ ਪਿੰਜਰੇ ਵਿਚ ਬਾਬਾ ਜੀ ਨੂੰ ਲੋਕਾਂ ਵਿਚ ਲਿਜਾਇਆ ਗਿਆ ਤਾਂ ਕਿ ਦਹਿਸ਼ਤ ਤੇ ਖੋਫ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਬਾਬਾ ਜੀ ਦੇ ਸਰੀਰ ਦੇ ਮਾਸ ਨੂੰ ਤੱਤੇ ਜੰਬੂਰਾਂ ਨਾਲ ਨੋਚਿਆ ਗਿਆ। ਤੇ ਬਾਬਾ ਜੀ ਨੇ ਨਬਾਲਿਗ ਬੇਟੇ ਦਾ ਦਿਲ ਛੁਰੀ ਨਾਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਜਬਰਦਸਤੀ ਤੁੰਨਿਆ ਗਿਆ। ਇਹ ਜਬਰ ਤੇ ਜ਼ੁਲਮ ਦੀ ਸਿਖਰ ਸੀ। ਪਰ ਸਿਦਕਵਾਨ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬੰਦੀ ਸਿੰਘ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਏ। ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਰਹੇਗਾ।
ਇਸ ਮੌਕੇ ਸੰਸਥਾਂ ਦੇ ਬਾਨੀ ਮਾਤਾ ਗਿਆਨ ਕੌਰ ਜੀ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਚੰਦੀ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਬੂਟੇ ਲਗਾਉਣ ਲਈ ਵੀ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਹੈਂਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸਰਬਨ ਸਿੰਘ ਜੱਜ, ਮਾਸਟਰ ਕੁਲਵੰਤ ਸਿੰਘ ਚੰਦੀ, ਜਸਕਰਨ ਸਿੰਘ, ਗੁਰਨੂਰ ਸਿੰਘ, ਤਰਨਪ੍ਰੀਤ ਸਿੰਘ ਮਰੋਕ, ਵਿਸ਼ਵਜੀਤ ਸਿੰਘ ਖਿੰੰਡਾ, ਸਰਪੰਚ ਸੁਰਿੰਦਰਪਾਲ ਸਿੰਘ ਚਾਹਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly