ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਪੀ.ਪੀ.ਏ ਇਕਾਈ ਸੁਲਤਾਨਪੁਰ ਲੋਧੀ ਦੇ ਫੋਟੋਗ੍ਰਾਫਰਜ਼ ਦੀ ਇਕ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਸਭ ਤੋਂ ਪਹਿਲਾ ਆਉਣ ਵਾਲੇ ਵਿਆਹ ਦੇ ਸੀਜਨ ਵਿਚ ਫੋਟੋਗ੍ਰਾਫਰਾਂ ਨੂੰ ਮੁਸ਼ਕਿਲਾਂ ਆਉਦੀਆਂ ਹਨ ਓਹਨਾ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਇਕ ਰੁੱਖ ਸੋਂ ਸੁੱਖ ਤਹਿਤ ਨਿਰਮਲ ਕੁਟੀਆਂ ਵਿਖ਼ੇ ਇਕ ਰੁੱਖ ਵੀ ਲਗਾਇਆ ਗਿਆ ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 3 ਤੇ 4 ਅਗਸਤ ਨੂੰ ਉਨਾਂ ਵੱਲੋ ਫੋਟੋ ਪ੍ਰਦਰਸ਼ਨੀ ਨੇੜੇ ਗੋਰਾਇਆ ਇਕ (ਜੈਸੀ ਪੈਲਿਸ) ਲੁਧਿਆਣਾ,ਜਲੰਧਰ ਰੋਡ ਤੇ ਲਗਾਈ ਜਾ ਰਹੀ ਹੈ।
ਇਸ ਪ੍ਰਦਰਸ਼ਨੀ ਵਿਚ ਕੈਮਰਿਆ ਪ੍ਰਿੰਟਰ ਐਲਬਮਬ ਅਤੇ ਹੋਰ ਫੋਟੋਗ੍ਰਾਫ਼ਰ ਨਾਲ ਮੇਲ ਖਾਦੀਆਂ ਸਾਰੀਆ ਕੰਪਨੀਆਂ ਆਉਣਗੀਆਂ ਅਤੇ ਫੋਟੋਗ੍ਰਾਫ਼ਰ ਭਾਗ ਲੈਣਗੇ ਇਸ ਮੌਕੇ ਪੀ.ਪੀ.ਏ ਮੈਂਬਰਾਂ ਵੱਲੋਂ ਉਕਤ ਪ੍ਰਦਰਸ਼ਨੀ ਦਾ ਫੋਟੋ ਫੇਅਰ ਪੋਸਟਰ ਰਿਲੀਜ਼ ਕੀਤਾ ਗਿਆ ਤੇ ਸਮੂਹ ਫੋਟੋਗ੍ਰਾਫਰਾਂ ਹੁਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨ ਸਟੂਡੀਓ , ਸੈਕਟਰੀ ਜਸਵਿੰਦਰ ਸਿੰਘ ਸੰਧਾ ਐਵਰਗ੍ਰੀਨ ਸਟੂਡੀਓ , ਮੀਤ ਪ੍ਰਧਾਨ ਜਸਵੰਤ ਸਿੰਘ ਨਿਊ ਖਿੰਡਾ ਸਟੂਡੀਓ,ਸੁਰਿੰਦਰ ਸਿੰਘ ਬੱਬੂ ਸਨਮ ਸਟੂਡੀਓ, ਜਰਨੈਲ ਸਿੰਘ ਖਿੰਡਾ ਸਟੂਡੀਓ, ਜਤਿੰਦਰ ਸਿੰਘ ਗ੍ਰੀਨ ਸਟੂਡੀਓ,ਚਰਨਜੀਤ ਸਿੰਘ ਢਿਲੋਂ ਹੋਲੀਵੁਡ, ਰਾਜਾ ਨਈਅਰ ਸਟੂਡੀਓ, ਜਸਵੀਰ ਸਿੰਘ ਮੱਲੀ ਸਟੂਡੀਓ, ਹਰਪਿੰਦਰ ਸਿੰਘ ਸੋਡੀ ਫੋਟੋਗ੍ਰਾਫਰ ,ਦਲਜੀਤ ਸਿੰਘ ਬੰਟੀ ਸਟੂਡੀਓ, ਰਾਜਵੰਤ ਸਿੰਘ ਸਮਾਰਟੀ ਸਟੂਡੀਓ, ਸਤਨਾਮ ਸਿੰਘ ਨੂਰ ਸਟੂਡੀਓ, ਕੁਨਾਲ ਸੂਦ, ਸੂਦ ਸਟੂਡੀਓ, ਅਸ਼ਵਨੀ ਜੋਸ਼ੀ, ਜੋਸ਼ੀ ਸਟੂਡੀਓ ਹਾਜ਼ਰ ਸਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly