(ਸਮਾਜ ਵੀਕਲੀ)
ਸੰਗ ਤੇਰਾ ਕੁਝ ਚਿਰ ਲਈ ਹੈ
ਮਹਿਮਾਨ ਹਾਂ ਮੈਂ ਐ ਜਿੰਦਗੀ।
ਮਹਿਮਾਨ ਨਿਵਾਜ਼ੀ ਤੇਰੀ ਦਾ
ਅਹਿਸਾਨ ਹਾਂ ਮੈਂ ਐ ਜਿੰਦਗੀ।
ਦੂਰ ਚਲਾ ਜਾਵਾਂਗਾ ਇਕ ਦਿਨ
ਤੇਰੀ ਨਜਰ ਤੋਂ ਦੂਰ ਬਹੁਤ ।
ਬਲ ਰਿਹੈਂ ਜੋ ਦਿਲ ਦਾ ਇਹ
ਸ਼ਮਾਦਾਨ ਹਾਂ ਮੈਂ ਐ ਜਿੰਦਗੀ।
ਦੌਰ ਹਵਾ ਦਾ ਇੱਧਰ ਤੋਂ
ਉੱਧਰ ਜੋ ਵਗ ਰਿਹਾ ਹੈ।
ਗੰਧਲੇ ਸ਼ੀਸ਼ਿਆਂ ਤੋਂ ਹੋ ਗਿਆ
ਪਸ਼ੇਮਾਨ ਹਾਂ ਮੈਂ ਐ ਜਿੰਦਗੀ।
ਫੈਲ ਰਹੀ ਉਦਾਸੀ ਪਾਸ਼ ਦਿਨ
ਕਿ ਖੁਸ਼ੀ ਪਰਤ ਆਵੇਗੀ ਕਦੇ।
ਉਹ ਭਵਿੱਖ ਦੇ ਦਿਨਾਂ ਤੋਂ ਹੁਣ
ਅਣਜਾਨ ਹਾਂ ਮੈਂ ਐ ਜਿੰਦਗੀ।
ਹਰ ਦਿਨ ਚ ਸਹਿਮ ਪਸਰ ਦਿੱਤਾ
ਮਹਾਂਮਾਰੀ ਜਾਲਿਮ ਨਫ਼ਰਤੇ।
ਇਹ ਮੰਜ਼ਰ ਜਦ ਹਾਂ ਵੇਖਦਾਂ
ਹੈਰਾਨ ਹਾਂ ਮੈਂ ਐ ਜਿੰਦਗੀ।
ਮਹਿਫ਼ਲ ਸਿਰਜ ਐ ”ਕਿਰਤੀ”,
ਹੌਸਲਿਆਂ ਦੇ ਆਗਾਜ਼ ਸੰਗ।
ਕੋਰੇ ਕਾਗਜ਼ ਤੇ ਸ਼ਬਦਾਂ ਦਾ
ਅਰਮਾਨ ਹਾਂ ਮੈਂ ਐ ਜਿੰਦਗੀ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly