‘ਟੱਪੇ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

‘ਛੰਨਾ’ ਭਰਿਆ ਏ ਚੂਰੀ ਦਾ,
ਖਾ ਲੈ ਮਾਹੀਆ ਸ਼ੌਕ ਨਾਲ ਵੇ
ਘਿਉ ਵਿੱਚ ਮੱਝ ਬੂਰੀ ਦਾ।

ਲਿਆਦਾਂ ਛੰਨੇ ਵਿਚ ਦੁੱਧ ਭਰਕੇ,
ਲੱਥ ਜਾਉ ਥਕੇਵਾਂ ਹਾਣੀਆਂ,
ਪੀ ਲੈ ਗੱਟ-ਗੱਟ ਕਰਕੇ।

ਛੰਨਾ ਭਰਿਆ ਮਲਾਈ ਦਾ
ਮਾਹੀ ਮੇਰਾ ਖਿਆਲ ਰੱਖਦਾ,
ਮੈਂ ਰੱਖਦੀ ਹਾਂ ਮਾਹੀ ਦਾ।

ਛੰਨਾ ਭਰਿਆ ਪਾਣੀ ਦਾ
ਮਾਹੀ ਮੇਰਾ ਰੱਬ ਵਰਗਾ,
ਸਾਥੀ ਬਣਿਆ ਨਿਮਾਣੀ ਦਾ।

ਛੰਨਾ ਚਮਕਾਇਆ ਮਾਂਜ ਮਾਂਜਕੇ
ਲਿਆਦਾਂ ਵੱਡਿਆਂ ਵਡੇਰਿਆਂ ਦਾ
ਜਿਹੜਾ ਰੱਖਿਆ ਏ ਸਾਂਭ ਸਾਂਭਕੇ।

ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰਾ ਪਿੰਡ ਕੁਲਬੁਰਛਾਂ-2
Next articleਬੋਲਣਾ ਇਕ ਕਲਾ”