(ਸਮਾਜ ਵੀਕਲੀ)
ਕਿੱਕਰ ਜਿਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੇਗੇ। ਕਿੱਕਰ ਕਫ਼-ਪਿੱਤ ਨੂੰ ਜਲਦ ਠੀਕ ਕਰਦੀ ਹੈ। ਇਸ ਦੇ ਗੂੰਦ ਪਿੱਤ-ਵੱਤ ਖ਼ਤਮ ਕਰਦੀ ਹੈ ਅਤੇ ਜਲਣ ਦੂਰ ਕਰਨ, ਜ਼ਖ਼ਮ ਭਰਨ ਵਾਲਾ ਅਤੇ ਖ਼ੂਨ ਦੀ ਸਫ਼ਾਈ ਕਰਦੀ ਹੈ। ਇਸ ਦੀਆਂ ਪੱਤੀਆਂ, ਗੂੰਦ ਅਤੇ ਛਿੱਲ ਸਭ ਕੰਮ ਦੀਆਂ ਹਨ। ਇਹ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ।
ਗਰਮੀ ਦੇ ਮੌਸਮ ਵਿੱਚ ਕਿੱਕਰ ਨੂੰ ਪੀਲੇ ਰੰਗ ਦੇ ਫੁੱਲ ਤੇ ਇਨ੍ਹਾਂ ਫੁੱਲਾਂ ਨੂੰ ਤੁੱਕੇ ਲੱਗਦੇ ਹਨ ।
ਕਿੱਕਰ ਦੇ ਤੁੱਕਿਆਂ ਜਾਂ ਫਲੀਆਂ ਦੇ ਫਾਇਦੇ
ਦੰਦ ਦਾ ਦਰਦ
ਤੁੱਕੇ ਦੇ ਛਿਲਕੇ ਬਦਾਮ ਦੇ ਛਿਲਕਿਆਂ ਦੀ ਰਾਖ ਵਿੱਚ ਨਮਕ ਮਿਲਾ ਕੇ ਦੰਦਾਂ ਤੇ ਮੰਜਨ ਕਰਨ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ
ਦਸਤ
ਤੁੱਕੇ ਦੀਆਂ ਦੋ ਫਲੀਆਂ ਖਾ ਕੇ ਉਸ ਤੋਂ ਬਾਅਦ ਲੱਸੀ ਪੀਣ ਨਾਲ ਦਸਤ ਠੀਕ ਹੁੰਦੇ ਹਨ ।
ਹੱਡੀਆਂ ਮਜ਼ਬੂਤ ਕਰੇ
ਕਿੱਕਰ ਦੇ ਬੀਜ ਪੀਸ ਕੇ 3 ਦਿਨ ਤੱਕ ਸ਼ਹਿਦ ਦੇ ਨਾਲ ਲੈਣ ਨਾਲ ਹੱਡੀਆਂ ਮਜ਼ਬੂਤ ਹੁੰਦੇ ਹਨ ।ਜੇ ਹੱਡੀ ਟੁੱਟੀ ਹੋਵੇ ਉਹ ਵੀ ਬਹੁਤ ਜਲਦੀ ਜੁੜਦੀ ਹੈ ।
ਲੋੜ ਤੋਂ ਵੱਧ ਪਿਸ਼ਾਬ ਆਉਣਾ
ਕਿੱਕਰ ਦੀ ਕੱਚੀ ਫਲੀ ਨੂੰ ਛਾਂ ਵਿੱਚ ਸੁਕਾ ਕੇ ਉਸ ਵਿੱਚ ਘਿਉ ਪਾ ਕੇ ਤਲ ਕੇ ਪਾਊਡਰ ਬਣਾ ਲਵੋ ।ਇਹ ਪਾਊਡਰ ਤਿੰਨ ਗ੍ਰਾਮ ਮਾਤਰਾ ਵਿੱਚ ਰੋਜ਼ਾਨਾ ਸੇਵਨ ਕਰੋ ਇਸ ਨਾਲ ਪਿਸ਼ਾਬ ਦਾ ਜ਼ਿਆਦਾ ਆਉਣਾ ਬੰਦ ਹੋ ਜਾਂਦਾ ਹੈ ।
ਸਰੀਰਕ ਸ਼ਕਤੀ ਅਤੇ ਕਮਜ਼ੋਰੀ ਮਿਟਾਏ
ਫਲੀਆਂ ਨੂੰ ਛਾਂ ਵਿੱਚ ਸੁਕਾ ਕੇ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਪੀਸ ਲਵੋ ਇਸ ਨੂੰ ਇੱਕ ਚਮਚ ਦੀ ਮਾਤਰਾ ਸਵੇਰੇ ਸ਼ਾਮ ਨਿਯਮਤ ਰੂਪ ਵਿੱਚ ਪਾਣੀ ਨਾਲ ਲਵੋ ਅਜਿਹਾ ਕਰਨ ਨਾਲ ਸ਼ਰੀਰਕ ਸ਼ਕਤੀ ਵਧਦੀ ਹੈ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ।
ਮੂੰਹ ਦੇ ਛਾਲੇ
ਬਬੂਲ ਦੀ ਛਾਲ ਬਰੀਕ ਪੀਸ ਕੇ ਪਾਣੀ ਵਿੱਚ ਉਬਾਲ ਕੇ ਉਸ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ ।
ਗੋਡਿਆਂ ਦਾ ਦਰਦ
ਕਿੱਕਰ ਦੀਆਂ ਫਲੀਆਂ ਦਾ ਆਚਾਰ ਪਾ ਕੇ ਖਾਣ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ।
ਹੋਰ ਜਾਣਕਾਰੀ ਵਾਸਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ.
ਅਮਨ ਆਯੂਰਵੈਦਿਕ ਅਤੇ ਨੈਰੋਥੈਰਪੀ ਸੈਟਰ ਬਾਪਲਾ
ਵੈਦ ਅਮਨਦੀਪ ਸਿੰਘ ਬਾਪਲਾ 9914611496
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly