ਗੀਤ

ਮਾਨ ਭੈਣੀ ਬਾਘੇ ਆਲ਼ਾ

(ਸਮਾਜ ਵੀਕਲੀ)

ਆ ਗਈ ਰੋਡਵੇਜ਼ ਦੀ ਲਾਰੀ।
ਚੜ੍ਹ ਗਈ ਬਿਨਾਂ ਕਰਾਏ ਸਵਾਰੀ।
ਚੜ੍ਹਦੇ ਸਾਰ ਹੀ ਕੂਹਣੀ ਮਾਰੀ,
ਪਰ੍ਹੇ ਨੂੰ ਹੋ ਜਾ ਬਾਬਾ ਵੇ।
ਖੁਰਵੱਢ ਕਰਕੇ ਲੰਘੀ ਨਾਲੇ ਮਾਰ ਗਈ ਦਾਬਾ ਓਏ।

ਕੱਢ ਕਾਰਡ ਜਿਹਾ ਫੜਾਉਂਦੀ।
ਬੀਬੀ ਟਿਕਟ ਹੈ ਇੱਕ ਕਟਾਉਂਦੀ।
ਨਾਲੇ ਦਬਕਾ ਮਾਰ ਡਰਾਉਂਦੀ,
ਅੱਖਾਂ ਕੱਢ ਕੰਡਕਟਰ ਨੂੰ।
ਮੇਰੇ ਪਿਓ ਦਿਆ ਸਾਲ਼ਿਆ ਜਾ ਕੇ ਦੱਸੂੰ ਮਾਸਟਰ ਨੂੰ।

ਦਿਸਦੀ ਸੀਟ ਨਾ ਕੋਈ ਖ਼ਾਲੀ।
ਬੰਦੇ ਪੰਦਰਾਂ ਬੁੜੀਆਂ ਚਾਲ਼ੀ।
ਗੱਡੀ ਕਿਹੜੇ ਰਾਹੇ ਪਾ ਲੀ,
ਦੱਸ ਦੇ ਤੂੰ ਸਰਕਾਰੇ ਨੀ।
ਇਹਨਾਂ ਦੇ ਤਾਂ ਹੋ ਗਏ ਆ ਹੁਣ ਵਾਰੇ ਨਿਆਰੇ ਨੀ।

ਗੱਲ ਸੁਣ ਮਾਨ, ਮਾਨ ਦੀ ਮਾਨਾਂ।
ਐਂ ਤਾਂ ਭਰਨਾ ਨਹੀਂ ਖਜ਼ਾਨਾ।
ਕੈਪਟਨ ਠੋਕ ਗਿਆ ਏ ਫਾਨਾਂ,
ਸੱਪ ਦੇ ਮੂੰਹ ਵਿੱਚ ਕਿਰਲੀ ਐ।
ਭੈਣੀ ਬਾਘੇ ਵਾਲਾ ਛੱਡ ਗਿਆ ਜਾਂਦਾ ਛੁਰਲੀ ਐ।

ਮਾਨ ਭੈਣੀ ਬਾਘੇ ਆਲ਼ਾ
9915545950

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿਰੰਗਾ ਹਾਊਸ
Next articleਨੱਕਾਸ਼ ਚਿੱਤੇਵਾਣੀ ਦਾ ਕਾਵਿ ਸੰਗ੍ਰਹਿ ਝੀਥ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਲੋਕ ਅਰਪਣ.