ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪਦਮਸ਼੍ਰੀ, ਅਰਜਨਾ ਅਵਾਰਡੀ, ਓਲੰਪਿਅਨ ਮੁੱਕੇਬਾਜ਼ ਕੌਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਸ਼ਰਧਾਂਜਲੀ ਦੇ ਕੇ ਇਲਾਕੇ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਇਲਾਕੇ ਦੇ ਵਿਧਾਇਕ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਇੰਪਰੂਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਛਾਹੜ, ਆਮ ਆਦਮੀ ਪਾਰਟੀ ਦੀ ਸੂਬਾ ਆਗੂ ਜਸਵੀਰ ਕੌਰ ਸ਼ੇਰਗਿੱਲ,ਵਿਜੈ ਕੁਮਾਰ ਬਿੱਟੂ, ਸ਼ਿਵ ਜਿੰਦਲ ਮਹਿਲਾਂ ਚੌਂਕ, ਨਿੱਕਾ ਖਨਾਲ, ਹਰਦੇਵ ਸਿੰਘ ਬਿਲਖੂ ਮਹਿਲਾਂ, ਜਸਪਾਲ ਸਿੰਘ ਪਰੈਟੀ ਖਡਿਆਲ, ਚਮਕੌਰ ਚੌਧਰੀ , ਮਨਿੰਦਰ ਘੁਮਾਣ,ਗੋਲੂ ਟਿਵਾਣਾ,ਸੱਤ ਘੁਮਾਣ,ਸੁਖਚੈਨ ਘੁਮਾਣ,ਚਮਕੌਰ ਸਿੰਘ ਖਾਲਸਾ ਚੱਠਾ ਨਨਹੇੜਾ ਆਦਿ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬੀ ਦੇ ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਖਿਡਾਰੀ ਕੌਮ ਦਾ ਸਰਮਾਇਆ ਹੁੰਦੇ ਹਨ। ਮਹਾਨ ਅਥਲੀਟ ਕੌਰ ਸਿੰਘ ਤੇ ਪੰਜਾਬ ਨੂੰ ਸਦੀਆਂ ਤੱਕ ਮਾਣ ਰਹੇਗਾ। ਉਨ੍ਹਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਦੀ ਨਿੱਗਰ ਸੋਚ ਸਦਕਾ ਪੰਜਾਬ ਅੱਗੇ ਵਧ ਰਿਹਾ ਹੈ। ਇਸ ਮੌਕੇ ਵਿਜੈ ਕੁਮਾਰ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਇਸ ਕਰਕੇ ਸਾਡੇ ਇਲਾਕੇ ਦੇ ਹੀ ਨਹੀਂ ਪੂਰੇ ਦੇਸ਼ ਦੇ ਮਾਣ ਕੌਰ ਸਿੰਘ ਨੂੰ ਸੂਬੇ ਦਾ ਵੱਡੀ ਸਵੈਧਾਨਿਕ ਪੰਚਾਇਤ ਅੰਦਰ ਸ਼ਰਧਾਂਜ਼ਲੀ ਦੇਣਾ ਗੌਰਵ ਦੀ ਗੱਲ ਹੈ। ਕੌਰ ਸਿੰਘ ਨੇ ਜਿੱਥੇ ਦੇਸ਼ ਦਾ ਮੁੱਕੇਬਾਜ਼ੀ ਦੇ ਪਿੜ ਵਿੱਚ ਨਾਂ ਰੌਸ਼ਨ ਕੀਤਾ ਹੈ ਉਥੇ ਪੰਜਾਬ ਸਰਕਾਰ ਨੇ ਸ਼ਰਧਾਂਜ਼ਲੀ ਭੇਟ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਲਾਕੇ ਦੇ ਸਾਰੇ ਲੋਕ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਦਿਲੋਂ ਧੰਨਵਾਦ ਕਰਦੇ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੌਰ ਸਿੰਘ ਝਿੰਜਰ ਨੂੰ ਦੇਸ਼ ਦਾ ਮਾਣ ਦੱਸਦੇ ਹੋਏ ਕਿਹਾ ਕਿ ਸ਼ਰਧਾਂਜਲੀ ਦੇਣਾ ਸਰਕਾਰ ਦਾ ਫ਼ਰਜ਼ ਸੀ ਜਿਸ ਨੂੰ ਪੂਰਾ ਕੀਤਾ ਗਿਆ। ਹੋਰ ਵੀ ਖਿਡਾਰੀਆਂ ਜਿਨ੍ਹਾਂ ਦੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਨ੍ਹਾਂ ਨੂੰ ਵੀ ਸਰਕਾਰ ਦੇ ਸ਼ਰਧਾਂਜਲੀ ਦਿੱਤੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly